ਭਾਰਤ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਟੋਮੈਟੋ ਫਲੂ, ਜਾਣੋ ਕੀ ਹਨ ਲੱਛਣ?

Rajneet Kaur
3 Min Read

ਨਿਊਜ਼ ਡੈਸਕ: ਕੋਰੋਨਾ, ਓਮੀਕਰੋਨ, ਮੰਕੀਪਾਕਸ ਅਤੇ ਸਵਾਈਨ ਫਲੂ ਤੋਂ ਬਾਅਦ ਹੁਣ ਇਕ ਨਵੇਂ ਫਲੂ ਦਾ ਡਰ ਬਣਿਆ ਹੋਇਆ ਹੈ। ਜਿਸ ਦਾ ਨਾਂ ਹੈ ਟੋਮੈਟੋ ਫਲੂ। ਹੁਣ ਸਵਾਲ ਇਹ ਹੈ ਕਿ ਕੀ ਇਹ ਕੋਈ ਨਵੀਂ ਬਿਮਾਰੀ ਹੈ, ਜਿਸ ਦੀ ਸ਼ੁਰੂਆਤ ਭਾਰਤ ਵਿੱਚ ਮੰਨੀ ਜਾਂਦੀ ਹੈ। ਇਹ ਸਵਾਲ ਇਸ ਲਈ ਹੈ ਕਿਉਂਕਿ 17 ਅਗਸਤ ਨੂੰ ਲੈਂਸੇਟ ਜਰਨਲ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸ ਅਨੁਸਾਰ ਭਾਰਤ ਵਿੱਚ ਟੋਮੈਟੋ ਫਲੂ ਦੀ ਇੱਕ ਨਵੀਂ ਬਿਮਾਰੀ ਸਾਹਮਣੇ ਆਈ ਹੈ।

ਹੁਣ ਤੱਕ 80 ਤੋਂ ਵੱਧ ਮਰੀਜ਼ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਦਾ ਸਭ ਤੋਂ ਵੱਧ ਪ੍ਰਕੋਪ ਭਾਰਤ ਦੇ ਦੱਖਣੀ ਰਾਜ ਕੇਰਲਾ ਵਿੱਚ ਦੇਖਿਆ ਗਿਆ ਹੈ ਅਤੇ ਬੱਚੇ ਇਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਏ ਹਨ। ਕੇਰਲ ਵਿੱਚ ਇਹ ਬਿਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪਾਈ ਗਈ ਹੈ। ਇਸ ਬਿਮਾਰੀ ਵਿਚ ਬੱਚਿਆਂ ਵਿਚ ਬੁਖਾਰ ਦੇ ਨਾਲ ਲਾਲ ਧੱਫੜ ਪੈਦਾ ਹੋ ਜਾਂਦੇ ਹਨ, ਜੋ ਕਿ ਟੋਮੈਟੋ ਵਰਗੀ ਦਿਖਾਈ ਦਿੰਦੇ ਹਨ। ਆਮ ਤੌਰ ‘ਤੇ ਇਹ ਬਿਮਾਰੀ ਉਨ੍ਹਾਂ ਬੱਚਿਆਂ ਵਿੱਚ ਦੇਖੀ ਜਾਂਦੀ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਡੇਂਗੂ ਜਾਂ ਚਿਕਨਗੁਨੀਆ ਹੋਇਆ ਹੈ ਅਤੇ ਉਹ ਇਸ ਤੋਂ ਠੀਕ ਹੋ ਰਹੇ ਹਨ। ਇਸ ਬਿਮਾਰੀ ਵਿਚ ਬੁਖਾਰ ਦੇ ਨਾਲ ਥਕਾਵਟ, ਲਾਲ ਧੱਫੜ, ਜੋੜਾਂ ਦਾ ਦਰਦ ਹੋ ਸਕਦਾ ਹੈ।

ਮਾਹਿਰਾਂ ਅਨੁਸਾਰ ਮੰਕੀਪਾਕਸ ਇਸ ਬਿਮਾਰੀ ਤੋਂ ਬਹੁਤ ਵੱਖਰੀ ਹੈ ਅਤੇ ਘੱਟ ਖ਼ਤਰਨਾਕ ਵੀ ਹੈ। ਆਮ ਤੌਰ ‘ਤੇ ਆਰਾਮ ਕਰਨ ਅਤੇ ਬੁਖਾਰ ਦੀ ਦਵਾਈ ਲੈਣ ਨਾਲ ਇਹ ਬਿਮਾਰੀ 5 ਤੋਂ 7 ਦਿਨਾਂ ਵਿਚ ਠੀਕ ਹੋ ਜਾਂਦੀ ਹੈ। ਇਹ ਇੱਕ ਬੱਚੇ ਤੋਂ ਦੂਜੇ ਬੱਚੇ ਵਿੱਚ ਫੈਲ ਸਕਦਾ ਹੈ, ਪਰ ਬੱਚਿਆਂ ਤੋਂ ਬਾਲਗਾਂ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਘੱਟ  ਹੈ।  ਮਾਹਿਰਾਂ ਅਨੁਸਾਰ ਇਹ ਕੋਈ ਨਵੀਂ ਬਿਮਾਰੀ ਨਹੀਂ ਹੈ, ਇਸ ਨੂੰ ਹੁਣੇ ਹੀ ਟੋਮੈਟੋ ਫਲੂ ਦਾ ਨਵਾਂ ਨਾਮ ਦਿੱਤਾ ਗਿਆ ਹੈ।

ਰਿਪੋਰਟ ਮੁਤਾਬਕ ਟੋਮੈਟੋ ਫਲੂ ਦਾ ਪਹਿਲਾ ਕੇਸ 6 ਮਈ ਨੂੰ ਕੇਰਲ ਦੇ ਕੋਲਮ ਵਿੱਚ ਪਾਇਆ ਗਿਆ ਸੀ ਅਤੇ ਤਿੰਨ ਮਹੀਨਿਆਂ ਵਿੱਚ ਇਸ ਬਿਮਾਰੀ ਨੇ 82 ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੇਰਲ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ ਅਤੇ ਉੜੀਸਾ ਵਿੱਚ ਵੀ ਇਸ ਬਿਮਾਰੀ ਤੋਂ ਪੀੜਤ ਬੱਚੇ ਪਾਏ ਗਏ ਹਨ। ਇਹ ਬਿਮਾਰੀ ਨਾ ਤਾਂ ਕੋਰੋਨਾ ਵਾਇਰਸ ਵਾਂਗ ਤੇਜ਼ੀ ਨਾਲ ਫੈਲਦੀ ਹੈ ਅਤੇ ਨਾ ਹੀ ਮੰਕੀਪਾਕਸ ਵਾਂਗ ਘਾਤਕ ਸਾਬਤ ਹੁੰਦੀ ਹੈ। ਬੱਚਿਆਂ ਨੂੰ ਆਰਾਮ ਕਰਨ ਦਿਓ, ਉਨ੍ਹਾਂ ਨੂੰ ਸਕੂਲ ਅਤੇ ਖੇਡਣ ਨਾ ਦਿਓ, ਬੱਚਿਆਂ ਨੂੰ ਪਾਣੀ ਦਿੰਦੇ ਰਹੋ। ਟੋਮੈਟੋ ਫਲੂ  ਦੇ ਖਾਸ ਕਾਰਨਾਂ ਨੂੰ ਜਾਣਨ ਲਈ ਵਿਗਿਆਨੀ ਅਜੇ ਵੀ ਖੋਜ ਕਰ ਰਹੇ ਹਨਪਰ ਫਿਲਹਾਲ ਇਸਨੂੰ ਵਾਇਰਲ ਇਨਫੈਕਸ਼ਨ ਦਾ ਇੱਕ ਰੂਪ ਮੰਨਿਆ ਜਾ ਰਿਹਾ ਹੈ। ਟੋਮੈਟੋ ਫਲੂ ਤੋਂ ਦੂਰ ਰਹਿਣ ਲਈ ਡਾਕਟਰ ਸਾਫ਼-ਸਫ਼ਾਈ ਰੱਖਣ ਦੀ ਸਲਾਹ ਦਿੰਦੇ ਹਨ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment