Tokyo Paralympics: ਜੈਵਲਿਨ ਥ੍ਰੋਅ ‘ਚ ਸੁਮਿਤ ਅੰਤਿਲ ਨੇ ਵਿਸ਼ਵ ਰਿਕਾਰਡ ਬਣਾਉਂਦਿਆਂ ਜਿੱਤਿਆ ਗੋਲਡ ਮੈਡਲ

TeamGlobalPunjab
2 Min Read

ਚੰਡੀਗੜ੍ਹ : ਪੈਰਾ ਜੈਵੇਲਿਨ ਥ੍ਰੋਅ ਵਿੱਚ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਥ੍ਰੋਅਰ ਸੁਮਿਤ ਅੰਤਿਲ ਨੇ ਟੋਕੀਓ ਪੈਰਾਲੰਪਿਕ ਵਿੱਚ ਵਿਸ਼ਵ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤਿਆ। ਉਨ੍ਹਾਂ ਨੇ 68.55 ਮੀਟਰ ਦੂਰ ਨੇਜਾ ਸੁੱਟ ਕੇ ਇਹ ਰਿਕਾਰਡ ਬਣਾਇਆ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੈਰਾਓਲੰਪਿਕ ‘ਚ ਜੈਵਲਿਨ ਥ੍ਰੋਅ ‘ਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਣ ‘ਤੇ ਸੁਮਿਤ ਅੰਤਿਲ ਨੂੰ 6 ਕਰੋੜ ਤੇ ਡਿਸਕਸ ਥ੍ਰੋਅ ਐਫ-56 ‘ਚ ਸਿਲਵਰ ਮੈਡਲ ਜਿੱਤਣ ‘ਤੇ ਯੋਗੇਸ਼ ਕਥੂਰਿਆ ਨੂੰ 4 ਕਰੋੜ ਰੁਪਏ ਦੀ ਇਨਾਮੀ ਰਕਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਨੂੰ ਹਰਿਆਣਾ ਸਰਕਾਰ ਸਰਕਾਰੀ ਨੌਕਰੀ ਵੀ ਦੇਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੁਮਿਤ ਅੰਤਿਲ ਨੇ ਟੋਕਿਓ ਪੈਰਾਲੰਪਿਕ ‘ਚ ਜੈਵਲਿਨ ਥ੍ਰੋਅ ਖੇਡ ‘ਚ ਵਰਡ ਰਿਕਾਰਡ ਦੇ ਨਾਲ ਗੋਲਡ ਮੈਡਲ ਜਿੱਤ ਕੇ ਹਰਿਆਣਾ ਵਾਸੀਆਂ ਦੇ ਨਾਲ-ਨਾਲ ਪੂਰੇ ਹਿੰਦੂਸਤਾਨ ਦਾ ਦਿੱਲ ਜਿੱਤ ਲਿਆ ਹੈ। ਮੁੱਖ ਮੰਤਰੀ ਨੇ ਸੁਮਿਤ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੇ ਇਸ ਇਤਿਹਾਸਕ ਪ੍ਰਦਰਸ਼ਨ ‘ਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਡਿਸਕਸ ਥ੍ਰੋਅ ਐਫ-56 ਵਿਚ ਸਿਲਵਰ ਮੈਡਲ ਜਿੱਤਣ ਵਾਲੇ ਬਹਾਦੁਰਗੜ੍ਹ ਵਾਸੀ ਯੋਗੇਸ਼ ਕਥੂਰਿਆ ਨੇ ਹਰਿਆਣਾ ਹੀ ਨਹੀਂ ਦੇਸ਼ ਦਾ ਵੀ ਮਾਣ ਵਧਾਇਆ ਹੈ।

Share This Article
Leave a Comment