ਅੱਜ ਮੋਹਾਲੀ ‘ਚ ਪੰਜਾਬ ਤੇ ਰਾਜਸਥਾਨ ਦਾ ਮੈਚ, ਕੋਣ ਮਾਰੇਗਾ ਬਾਜ਼ੀ? ਸ਼ਹਿਰ ਦੀਆਂ ਕਈ ਸੜਕਾਂ ਰਹਿਣਗੀਆਂ ਬੰਦ

Prabhjot Kaur
2 Min Read

ਮੋਹਾਲੀ: ਅੱਜ ਦਾ ਆਈਪੀਐਲ ਮੈਚ ਸ਼ਾਮ 7:30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਹੋਵੇਗਾ। ਇਸ ਵਿੱਚ ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਆਹਮੋ-ਸਾਹਮਣੇ ਹੋਣਗੇ। ਇਸ ਦੌਰਾਨ ਪੁਲਿਸ ਵੱਲੋਂ ਕਈ ਸੜਕਾਂ ਨੂੰ ਮੋੜਿਆ ਜਾਵੇਗਾ। ਪੁਲਿਸ ਨੇ ਮੈਚ ਦੇ ਮੱਦੇਨਜ਼ਰ ਜਨਤਾ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿੱਚ ਓਮੈਕਸ ਸੋਸਾਇਟੀ ਤੋਂ ਆਉਣ ਵਾਲੀ ਸੜਕ, ਡੱਡੂ ਮਾਜਰਾ ਅਤੇ ਮੁੱਲਾਪੁਰ ਤੋਂ ਆਉਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।

ਜੇਕਰ ਆਈਪੀਐਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਇਸ ਸਮੇਂ ਪੰਜਾਬ ‘ਤੇ ਭਾਰੀ ਨਜ਼ਰ ਆ ਰਿਹਾ ਹੈ। ਅੰਕੜਿਆਂ ਮੁਤਾਬਕ ਪੰਜਾਬ ਕਿੰਗਜ਼ ਆਪਣੇ ਪੰਜ ਵਿੱਚੋਂ ਦੋ ਮੈਚ ਜਿੱਤ ਕੇ ਅੱਠਵੇਂ ਸਥਾਨ ’ਤੇ ਹੈ। ਰਾਜਸਥਾਨ ਰਾਇਲਸ ਆਪਣਾ ਇੱਕ ਮੈਚ ਹਾਰਨ ਤੋਂ ਬਾਅਦ ਵੀ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਬਰਕਰਾਰ ਹੈ। ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਵਿਚਾਲੇ ਹੁਣ ਤੱਕ ਕੁੱਲ 26 ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਪੰਜਾਬ ਨੇ 11 ਅਤੇ ਰਾਜਸਥਾਨ ਨੇ 15 ਮੈਚ ਜਿੱਤੇ ਹਨ। ਇਸ ਸਟੇਡੀਅਮ ‘ਚ ਆਖਰੀ ਮੈਚ ‘ਚ ਪੰਜਾਬ ਕਿੰਗਜ਼ ਇਲੈਵਨ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਖੇਡਦੇ ਹੋਏ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੋਵਾਂ ਟੀਮਾਂ ਨੇ ਕੀਤਾ ਅਭਿਆਸ

ਰਾਜਸਥਾਨ ਰਾਇਲਜ਼ ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ। ਕੱਲ੍ਹ ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਨੇ ਮੈਦਾਨ ‘ਚ ਇਕੱਠੇ ਅਭਿਆਸ ਕੀਤਾ। ਨਿਊ ਚੰਡੀਗੜ੍ਹ ਸਥਿਤ ਇਸ ਗਰਾਊਂਡ ਦਾ ਇਹ ਤੀਜਾ ਮੈਚ ਹੈ। ਪੰਜਾਬ ਨੇ ਪਹਿਲੇ ਦੋ ਮੈਚਾਂ ਵਿੱਚੋਂ ਇੱਕ ਵਿੱਚ ਜਿੱਤ ਦਰਜ ਕੀਤੀ ਹੈ। ਜਦਕਿ ਪੰਜਾਬ ਦੂਜੇ ਮੈਚ ਵਿੱਚ ਹਾਰ ਗਿਆ ਸੀ। ਕਿਉਂਕਿ ਇਹ ਪੰਜਾਬ ਦਾ ਮੈਦਾਨ ਸੀ, ਇਸ ਲਈ ਉਹ ਇੱਥੇ ਕਈ ਦਿਨਾਂ ਤੋਂ ਅਭਿਆਸ ਕਰ ਰਹੀ ਸੀ। ਪਰ ਰਾਜਸਥਾਨ ਰਾਇਲਜ਼ ਦੀ ਟੀਮ ਨੇ ਕੱਲ੍ਹ ਮੈਦਾਨ ਵਿੱਚ ਪਹੁੰਚ ਕੇ ਜਾਇਜ਼ਾ ਲਿਆ ਅਤੇ ਇਸ ਦੇ ਖਿਡਾਰੀਆਂ ਨੇ ਇੱਥੇ ਅਭਿਆਸ ਕੀਤਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment