ਭਾਰਤ ‘ਚ ਕੋਰੋਨਾ ਦੀ ਤੀਜੀ ਲਹਿਰ ਨੂੰ ਰੋਕਣਾ ਸੰਭਵ : ਡਾ. ਵੀ.ਕੇ. ਪਾਲ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਅੰਦਰ ਕੋਵਿਡ ਦੇ ਕੇਸ ਲਗਾਤਾਰ ਘਟ ਰਹੇ ਹਨ, ਪਰ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਨੂੰ ਲੈ ਕੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਰੱਖਣਾ ਚਾਹੁੰਦੀ। ਉਧਰ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਨੂੰ ਰੋਕਣਾ ਸਾਡੇ ਹੱਥ ‘ਚ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਕੋਵਿਡ ਤੋਂ ਬਚਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੀਏ ਤੇ ਸਾਰੇ ਆਪਣਾ ਟੀਕਾਕਰਨ ਕਰਵਾ ਲੈਣ ਤਾਂ ਤੀਜੀ ਲਹਿਰ ਨੂੰ ਆਉਣ ਤੋਂ ਰੋਕਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਦੇਸ਼ ‘ਚ ਵੈਕਸੀਨੇਸ਼ਨ ਮਹਾਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਕੱਲ੍ਹ ਦਾ ਦਿਨ ਭਾਰਤ ਦੇ ਟੀਕਾਕਰਨ ਮੁਹਿੰਮ ਲਈ ਇਤਿਹਾਸਕ ਰਿਹਾ। ਕੱਲ੍ਹ ਇਕ ਦਿਨ ‘ਚ ਵੈਕਸੀਨ ਦੀ 86.16 ਲੱਖ ਤੋਂ ਜ਼ਿਆਦਾ ਡੋਜ਼ ਦਿੱਤੀ ਗਈ। ਇਸ ‘ਤੇ ਪਾਲ ਨੇ ਕਿਹਾ ਕਿ ਇਕ ਦਿਨ ਦਾ ਅੰਕੜਾ ਦਿਖਾਉਂਦਾ ਹੈ ਕਿ ਦੇਸ਼ ‘ਚ ਟੀਕਾਕਰਨ ਮੁਹਿੰਮ ਆਉਣ ਵਾਲੇ ਦਿਨਾਂ ਤੇ ਹਫ਼ਤਿਆਂ ‘ਚ ਵੱਡੇ ਪੈਮਾਨੇ ‘ਤੇ ਪਹੁੰਚ ਜਾਵੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਜੂਨ ਤੋਂ  ਵੈਕਸੀਨ ਨੀਤੀ ਨੂੰ ਲਾਗੂ ਕਰ ਦਿੱਤਾ ਹੈ, ਦੇਸ਼ ‘ਚ ਵੈਕਸੀਨ ਦੀ ਮੁਫਤ ਖੁਰਾਕ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਕੇਂਦਰ ਸਰਕਾਰ ਵੈਕਸੀਨ ਖਰੀਦੇਗੀ ਤੇ ਸੂਬਾ ਸਰਕਾਰਾਂ ਨੂੰ ਮੁਹੱਈਆ ਕਰਵਾਏਗੀ। 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ ਕਿਸੇ ਵੀ ਵੈਕਸੀਨੇਸ਼ਨ ਸੈਂਟਰ ‘ਤੇ ਜਾ ਕੇ ਡੋਜ਼ ਲੈ ਸਕਦੇ ਹਨ।

- Advertisement -
Share this Article
Leave a comment