ਕਰੇਲੇ ਦਾ ਨਾਂ ਸੁਣਦੇ ਹੀ ਬੱਚੇ ਬਣਾਉਂਦੇ ਨੇ ਮੂੰਹ? ਤਾਂ ਇਸਦਾ ਕੌੜਾਪਨ ਦੂਰ ਕਰਨ ਲਈ ਅਪਣਾਓ ਇਹ ਆਸਾਨ ‘ਹੈਕਸ’

Global Team
2 Min Read

ਨਿਊਜ਼ ਡੈਸਕ : ਆਪਣੇ ਕੌੜੇ ਸੁਆਦ ਲਈ ਜਾਣਿਆ ਜਾਂਦਾ ਕਰੇਲਾ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਕਰੇਲਾ ਇੱਕ ਅਜਿਹੀ ਸਬਜ਼ੀ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਪਰ ਕੌੜਾ ਹੋਣ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਖਾਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ। ਖਾਸ ਕਰਕੇ ਬੱਚੇ ਕਰੇਲੇ ਦਾ ਨਾਮ ਸੁਣਦੇ ਹੀ ਮੂੰਹ ਬਣਾਉਣ ਲੱਗਦੇ ਹਨ।

ਪਰ ਜੇਕਰ ਅਸੀਂ ਕਹੀਏ ਕਿ ਕਰੇਲੇ ਦਾ ਸਵਾਦ ਬੱਚਿਆਂ ਨੂੰ ਵੀ ਚੰਗਾ ਲੱਗ ਸਕਦਾ ਹੈ। ਜੀ ਹਾਂ, ਕੁਝ ਆਸਾਨ ਹੈਕਸ ਨੂੰ ਫਾਲੋ ਕਰਕੇ ਕਰੇਲੇ ਦੀ ਕੁੜੱਤਣ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ, ਜਿਸ ਨਾਲ ਇਸ ਦਾ ਸਵਾਦ ਹੋਰ ਵੀ ਵੱਧ ਜਾਵੇਗਾ। ਇੱਥੇ ਅਸੀਂ ਤੁਹਾਨੂੰ ਕੁਝ ਆਸਾਨ ਹੈਕਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਰੇਲੇ ਦੀ ਕੁੜੱਤਣ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ।

ਨਮਕ ਦੀ ਵਰਤੋਂ
ਇਹ ਸਭ ਤੋਂ ਪੁਰਾਣਾ ਅਤੇ ਕਾਰਗਰ ਤਰੀਕਾ ਹੈ। ਕਰੇਲੇ ਨੂੰ ਕੱਟ ਕੇ ਉਸ ਉੱਤੇ ਬਹੁਤ ਸਾਰਾ ਲੂਣ ਛਿੜਕੋ ਅਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ 20 ਤੋਂ 30 ਮਿੰਟ ਲਈ ਛੱਡ ਦਿਓ। ਲੂਣ ਕਰੇਲੇ ਦਾ ਕੌੜਾ ਪਾਣੀ ਕੱਢ ਦੇਵੇਗਾ। ਇਸ ਤੋਂ ਬਾਅਦ ਕਰੇਲਿਆਂ ਨੂੰ ਨਿਚੋੜ ਕੇ ਸਾਫ਼ ਪਾਣੀ ਨਾਲ 2-3 ਵਾਰ ਧੋ ਲਓ।

ਦਹੀਂ ਜਾਂ ਲੱਸੀ
ਕੱਟੇ ਹੋਏ ਕਰੇਲਿਆਂ ਨੂੰ ਦਹੀਂ ਜਾਂ ਲੱਸੀ ਵਿੱਚ ਥੋੜ੍ਹੇ ਜਿਹੇ ਲੂਣ ਦੇ ਨਾਲ 1 ਘੰਟੇ ਲਈ ਭਿਓਂ ਦਿਓ। ਦਹੀਂ ਦੀ ਖਟਿਆਈ ਕੁੜੱਤਣ ਨੂੰ ਸੋਖ ਲੈਂਦੀ ਹੈ ਅਤੇ ਸਬਜ਼ੀ ਦਾ ਸੁਆਦ ਵੀ ਵਧਾਉਂਦੀ ਹੈ।

ਬੀਜ ਅਤੇ ਛਿਲਕਾ ਹਟਾਓ
ਕਰੇਲੇ ਦੀ ਕੁੜੱਤਣ ਦਾ ਵੱਡਾ ਹਿੱਸਾ ਇਸ ਦੇ ਉੱਪਰੀ ਖੁਰਦਰੇ ਛਿਲਕੇ ਅਤੇ ਵੱਡੇ ਬੀਜਾਂ ਵਿੱਚ ਹੁੰਦਾ ਹੈ। ਉੱਪਰੀ ਸਤ੍ਹਾ ਨੂੰ ਹਲਕਾ ਜਿਹਾ ਖੁਰਚ ਲਓ ਅਤੇ ਅੰਦਰਲੇ ਸਖ਼ਤ ਬੀਜਾਂ ਨੂੰ ਕੱਢ ਦਿਓ। ਇਸ ਨਾਲ ਕੁੜੱਤਣ ਘਟ ਜਾਵੇਗੀ ਅਤੇ ਹਰ ਕੋਈ ਖੁਸ਼ੀ ਖੁਸ਼ੀ ਕਰੇਲੇ ਖਾਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment