ਕੋਰੋਨਾ ਵਾਇਰਸ ਵਿਰੁੱਧ ਟਿਕ ਟਾਕ ਸਟਾਰ ਨੂਰ ਨੇ ਕਸੀ ਕਮਾਨ, ਮੋਗਾ ਪੁਲਿਸ ਨਾਲ ਮਿਲ ਕਰ ਰਿਹੈ ਸ਼ਲਾਘਾਯੋਗ ਕੰਮ

ਮੋਗਾ: ਅਜ ਸੋਸਲ ਮੀਡੀਆ ਦੇ ਇਸ ਸਮੇਂ ਵਿੱਚ ਬਹੁਤ ਥੋੜੇ ਲੋਕ ਹੋਣਗੇ ਜੋ ਟਿਕ ਟਾਕ ਬਾਰੇ ਨਾ ਜਾਣਦੇ ਹੋਣ । ਹਰ ਦਿਨ ਇਸ ਸੋਸ਼ਲ ਐਪ ਜਰੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਾਈਂ ਸਾਰੇ ਆਪੋ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ । ਟਿਕ ਟਾਕ  ਦਾ ਇਕ ਛੋਟਾ ਸਟਾਰ ਨੂਰ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ । ਲਗਭਗ ਹਰ ਕੋਈ ਅਜ ਉਸ ਦੀ ਕਲਾ ਦਾ ਕਾਇਲ ਹੋ ਗਿਆ ਹੈ । ਇਹ ਛੋਟਾ ਬੱਚਾ ਨਾ ਸਿਰਫ ਆਪਣੀ ਕਲਾ ਜਰੀਏ ਲੋਕਾਂ ਨੂੰ ਹਸਾਉਂਦਾ ਹੈ ਬਲਕਿ ਆਪਣੀਆਂ ਵੀਡੀਓਜ਼ ਰਾਹੀਂ ਸਮਾਜ ਨੂੰ ਕੋਈ ਨਾ ਕੋਈ ਸੇਧ ਵੀ ਦਿੰਦਾ ਹੈ। ਅਜ ਇਹੀ ਟਿਕ ਟਾਕ ਸਟਾਰ ਜਿਲਾ ਪੁਲਿਸ ਨਾਲ ਮਿਲ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਣੂ ਕਰਵਾ ਰਿਹਾ ਹੈ ਅਤੇ ਸੋਸ਼ਲ ਡਿਸਟੈਂਸ ਦੀ ਅਪੀਲ ਕਰ ਰਿਹਾ ਹੈ ।

ਦਸ ਦੇਈਏ ਕਿ ਨੂਰ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਮਿਲ ਕੇ ਇਕ ਵੀਡੀਓ ਬਣਾਈ ਹੈ ਅਤੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਈ ਰੱਖਣ ਦੀ ਅਪੀਲ ਕੀਤੀ ਹੈ । ਇਸ ਵੀਡੀਓ ਵਿੱਚ ਕੁਝ ਨੌਜਵਾਨ ਤਾਸ਼ ਖੇਡਦੇ ਦਿਖਾਈ ਦਿੰਦੇ ਹਨ  ਤਾ ਨੂਰ ਉਨ੍ਹਾਂ ਨੂੰ ਹਟਾਉਂਦਿਆਂ ਕਹਿੰਦਾ ਹੈ ਕਿ ਕਰਫਿਊ ਲਗਾ ਹੋਇਆ ਹੈ ਉਹ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ । ਪਰ ਜਦੋਂ ਉਹ ਉਸ ਦੀ ਗਲ ਨਹੀਂ ਮੰਨਦੇ ਤਾਂ ਨੂਰ ਪੁਲਿਸ ਨੂੰ ਕਾਲ ਕਰਕੇ ਬੁਲਾਉਂਦਾ ਹੈ । ਪੁਲਿਸ ਉਨ੍ਹਾਂ ਨੌਜਵਾਨਾਂ ਨੂੰ ਆ ਕੇ ਸੋਸ਼ਲ ਡਿਸਟੈਂਸ ਦਾ ਪਾਠ ਪੜਾਉਂਦੀ ਹੈ।

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.