ਤੇਹਰਾਨ : ਈਰਾਨ ਦੇ ਦੱਖਣੀ-ਪੱਛਮੀ ਵਿੱਚ ਮੰਗਲਵਾਰ ਨੂੰ ਇੱਕ ਪੰਪ ਹਾਉਸ ਵਿੱਚ ਤੇਲ ਅਤੇ ਗੈਸ ਪਾਈਪਲਾਈਨ ਵਿੱਚ ਧਮਾਕਾ ਹੋਣ ਨਾਲ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।ਈਰਾਨ ਦੇ ਤੇਲ ਮੰਤਰੀ ਬਿਜਨ ਜਾਂਗਨੇਹ ਨੇ ਹਾਦਸੇ ਦਾ ਕਾਰਨ ਪਤਾ ਕਰਣ ਲਈ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ।
ਨੇੜਲੇ ਕਸਬੇ ਸ਼ੁਸ਼ ਦੇ ਗਵਰਨਰ, ਅਦਨਾਨ ਗਾਜ਼ੀ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਈਪ ਲਾਈਨ (ਪੰਪਿੰਗ) ਸਟੇਸ਼ਨ ‘ਤੇ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ।ਗਾਜ਼ੀ ਨੇ ਕਿਹਾ ਕਿ ਤਿੰਨ ਟੈਕਨੀਸ਼ੀਅਨ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜੋ ਨੇੜੇ ਦੇ ਕਮਰੇ ‘ਚ ਆਰਾਮ ਕਰ ਰਹੇ ਸਨ, ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।