ਸਿੱਧੂ ਮੂਸੇਵਾਲਾ ਕਤਲ ਦੇ 3 ਮੁੱਖ ਕਾਰਨ, ਗੋਲਡੀ ਨੇ ਡਾਕੂਮੈਂਟਰੀ ‘ਚ ਖੋਲ੍ਹੇ ਰਾਜ਼

Global Team
4 Min Read

ਬੀਬੀਸੀ ਵੱਲੋਂ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ ’ਤੇ ਆਧਾਰਿਤ ਡਾਕੂਮੈਂਟਰੀ ’ਚ ਵਿਦੇਸ਼ ’ਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ। ਗੋਲਡੀ ਨੇ ਇੰਟਰਵਿਊ ’ਚ ਕਤਲ ਦੇ ਕਾਰਨ ਵੀ ਦੱਸੇ। ਇਹ ਡਾਕੂਮੈਂਟਰੀ ਸਿੱਧੂ ਦੇ ਜਨਮ ਦਿਨ (11 ਜੂਨ) ਨੂੰ ਯਾਨੀ ਅੱਜ ਜਾਰੀ ਹੋਈ, ਜਿਸ ’ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਪਹਿਲਾਂ ਹੀ ਇਤਰਾਜ਼ ਜਤਾ ਚੁੱਕੇ ਹਨ ਅਤੇ ਅਦਾਲਤ ਦਾ ਰੁਖ ਕਰ ਚੁੱਕੇ ਹਨ।

ਡਾਕੂਮੈਂਟਰੀ ’ਚ ਕੀ ਹੈ?

ਡਾਕੂਮੈਂਟਰੀ ’ਚ ਇੱਕ ਕੈਨੇਡੀਅਨ ਪੱਤਰਕਾਰ ਦੇ ਹਵਾਲੇ ਨਾਲ ਗੋਲਡੀ ਦੀ ਆਡੀਓ ਸ਼ਾਮਲ ਕੀਤੀ ਗਈ ਹੈ। ਇਸ ’ਚ ਲਾਰੈਂਸ ਬਿਸ਼ਨੋਈ ਦੀਆਂ ਕੁਝ ਵੀਡੀਓ ਕਲਿੱਪਾਂ ਵੀ ਦਿਖਾਈਆਂ ਗਈਆਂ ਹਨ। ਗੋਲਡੀ ਨੇ ਆਡੀਓ ’ਚ ਦੱਸਿਆ ਕਿ ਸਿੱਧੂ ਦੇ ਕਤਲ ਦੇ ਕੀ ਮੁੱਖ ਕਾਰਨ ਸਨ।

ਗੋਲਡੀ ਬਰਾੜ ਦਾ ਬਿਆਨ

ਗੋਲਡੀ ਨੇ ਕਿਹਾ, ‘ਸਿੱਧੂ ਸਾਡੇ ਦੁਸ਼ਮਣਾਂ ਨੂੰ ਪ੍ਰਮੋਟ ਕਰ ਰਿਹਾ ਸੀ। ਲਾਰੈਂਸ ਅਤੇ ਸਾਡੇ ਸਾਥੀ ਉਸ ਤੋਂ ਨਾਰਾਜ਼ ਸਨ। ਅਸੀਂ ਉਸ ਨੂੰ ਸਮਝਾਇਆਂ , ਪਰ ਉਹ ਨਹੀਂ ਮੰਨਿਆ। ਜਦ ਸ਼ਰਾਫ਼ਤ ਨਾ ਚਲੇ ਤਾਂ ਗੋਲੀ ਚਲਦੀ ਹੈ।’

ਸਿੱਧੂ-ਗੋਲਡੀ-ਲਾਰੈਂਸ ਵਿਵਾਦ ਦੇ ਕੀਸਨ ਮੁੱਖ ਕਾਰਨ?

ਕਬੱਡੀ ਟੂਰਨਾਮੈਂਟ ’ਚ ਦੁਸ਼ਮਣਾਂ ਦਾ ਸਮਰਥਨ: ਗੋਲਡੀ ਨੇ ਦਾਅਵਾ ਕੀਤਾ ਕਿ ਲਾਰੈਂਸ ਬਾਈ ਨੇ ਸਿੱਧੂ ਨੂੰ ਦੁਸ਼ਮਣਾਂ ਦੇ ਪਿੰਡ ’ਚ ਹੋਣ ਵਾਲੇ ਕਬੱਡੀ ਟੂਰਨਾਮੈਂਟ ’ਚ ਪ੍ਰੋਗਰਾਮ ਕਰਨ ਤੋਂ ਮਨ੍ਹਾ ਕੀਤਾ ਸੀ। ਸਿੱਧੂ ਨੇ ਗੱਲ ਨਾ ਮੰਨੀ ਅਤੇ ਬੰਬੀਹਾ ਗੈਂਗ ਦੇ ਮੈਂਬਰ ਮਨਦੀਪ ਧਾਲੀਵਾਲ ਦੇ ਕਹਿਣ ’ਤੇ ਪ੍ਰੋਗਰਾਮ ਕੀਤਾ, ਜਿਸ ਨਾਲ ਲਾਰੈਂਸ ਨਾਲ ਨਾਰਾਜ਼ਗੀ ਵਧੀ। ਸਿੱਧੂ ਨੂੰ ਧਮਕੀ ਵੀ ਦਿੱਤੀ ਗਈ।

ਲਾਰੈਂਸ ਦੀ ਚਾਪਲੂਸੀ: ਗੋਲਡੀ ਮੁਤਾਬਕ, ਸਿੱਧੂ ਲਾਰੈਂਸ ਦੇ ਸੰਪਰਕ ’ਚ ਸੀ ਅਤੇ ਉਸ ਦੀ ਚਾਪਲੂਸੀ ਕਰਦਾ ਸੀ। ਸਿੱਧੂ ਰੋਜ਼ਾਨਾ ਲਾਰੈਂਸ ਨੂੰ ‘ਗੁੱਡ ਮੌਰਨਿੰਗ’ ਅਤੇ ‘ਗੁੱਡ ਨਾਈਟ’ ਦੇ ਮੈਸੇਜ ਭੇਜਦਾ ਸੀ। ਗੋਲਡੀ ਨੂੰ ਨਹੀਂ ਪਤਾ ਸਿੱਧੂ ਅਤੇ ਲਾਰੈਂਸ ਦੀ ਮੁਲਾਕਾਤ ਕਿਸ ਨੇ ਕਰਵਾਈ।

ਗੋਲਡੀ ਨੇ ਕਿਹਾ ਕਿ ਸਿੱਧੂ ਨੂੰ ਆਪਣੇ ਅਹੰਕਾਰ ਕਾਰਨ ਮਾਰਿਆ ਗਿਆ। ਉਸ ਨੇ ਅਜਿਹੀਆਂ ਗਲਤੀਆਂ ਕੀਤੀਆਂ, ਜੋ ਮਾਫੀਯੋਗ ਨਹੀਂ ਸਨ। ਗੋਲਡੀ ਮੁਤਾਬਕ, ਸਿੱਧੂ ਨੂੰ ਮਾਰਨ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਸੀ। “ਇਹ ਮਾਮਲਾ ਇੱਥੇ ਤੱਕ ਪਹੁੰਚ ਗਿਆ ਸੀ ਕਿ ਜਾਂ ਤਾਂ ਉਹ ਰਹੇਗਾ, ਜਾਂ ਅਸੀਂ।”

ਕਤਲ ਦੀ ਸਾਜ਼ਿਸ਼

ਗੋਲਡੀ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਦੇ ਅਗਸਤ 2021 ’ਚ ਮੋਹਾਲੀ ’ਚ ਹੋਏ ਕਤਲ ਤੋਂ ਬਾਅਦ ਸਿੱਧੂ ਦੇ ਕਤਲ ਦੀ ਸਾਜ਼ਿਸ਼ ਬਣੀ। ਪੁਲਿਸ ਨੇ ਵਿੱਕੀ ਦੇ ਕਤਲ ’ਚ ਸਿੱਧੂ ਦੇ ਨਜ਼ਦੀਕੀ ਸ਼ਗਨਪ੍ਰੀਤ ਸਿੰਘ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਗੋਲਡੀ ਨੇ ਕਿਹਾ ਕਿ ਸਿੱਧੂ ਦੀ ਭੂਮਿਕਾ ਸਾਰਿਆਂ ਨੂੰ ਪਤਾ ਸੀ, ਪੁਲਿਸ ਅਤੇ ਮੀਡੀਆ ਨੂੰ ਵੀ। ਸਿੱਧੂ ਸਿਆਸਤਦਾਨਾਂ ਅਤੇ ਸੱਤਾ ’ਚ ਬੈਠੇ ਲੋਕਾਂ ਨਾਲ ਮਿਲ ਕੇ ਸਾਡੇ ਵਿਰੋਧੀਆਂ ਦੀ ਮਦਦ ਕਰ ਰਿਹਾ ਸੀ।

ਗੋਲਡੀ ਨੂੰ ਕੋਈ ਪਛਤਾਵਾ ਨਹੀਂ

ਗੋਲਡੀ ਨੇ ਕਿਹਾ ਕਿ ਕਿਸੇ ਨੇ ਸਾਡੀਆਂ ਦਲੀਲਾਂ ਨਹੀਂ ਸੁਣੀਆਂ। ਇਸ ਲਈ ਸਿੱਧੂ ਨੂੰ ਨਿਸ਼ਾਨਾ ਬਣਾਇਆ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਭਾਰਤੀ ਕਾਨੂੰਨ ’ਤੇ ਭਰੋਸਾ ਕਰਨਾ ਚਾਹੀਦਾ ਸੀ, ਤਾਂ ਗੋਲਡੀ ਨੇ ਜਵਾਬ ਦਿੱਤਾ, “ਕਾਨੂੰਨ ਅਤੇ ਇਨਸਾਫ਼ ਨਾਮ ਦੀ ਕੋਈ ਚੀਜ਼ ਨਹੀਂ। ਸਿਰਫ਼ ਸ਼ਕਤੀਸ਼ਾਲੀ ਲੋਕ ਹੀ ਇਨਸਾਫ਼ ਪ੍ਰਾਪਤ ਕਰ ਸਕਦੇ ਹਨ। ਮੈਂ ਆਪਣੇ ਭਰਾ ਲਈ ਜੋ ਕਰਨਾ ਸੀ, ਕੀਤਾ। ਮੈਨੂੰ ਕਿਸੇ ਪਛਤਾਵੇ ਦੀ ਲੋੜ ਨਹੀਂ।”

Share This Article
Leave a Comment