ਅਮਰੀਕਾ : FBI ਵੱਲੋਂ ਭਾਰਤੀ ਨਾਗਰਿਕ ਦੇ ਹੱਤਿਆਰੇ ਦਾ ਸੁਰਾਗ ਦੇਣ ‘ਤੇ 11 ਲੱਖ ਦਾ ਇਨਾਮ

TeamGlobalPunjab
2 Min Read

ਵਾਸ਼ਿੰਗਟਨ : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਅਮਰੀਕਾ ‘ਚ ਸਾਲ 2012 ‘ਚ ਭਾਰਤੀ ਨਾਗਰਿਕ ਪਰੇਸ਼ ਕੁਮਾਰ ਪਟੇਲ ਦੇ ਅਗਵਾ ਅਤੇ ਹੱਤਿਆ ਮਾਮਲੇ ‘ਚ ਜ਼ਿੰਮੇਵਾਰ ਲੋਕਾਂ ਦੀ ਸੂਚਨਾ ਦੇਣ ਵਾਲੇ ਨੂੰ 15 ਹਜ਼ਾਰ ਡਾਲਰ (ਕਰੀਬ 11 ਲੱਖ ਰੁਪਏ) ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਨਾਗਰਿਕ ਦੇ ਹੱਤਿਆਰਿਆਂ ਬਾਰੇ ਸੁਰਾਗ ਦੇਣ ‘ਤੇ ਇਹ ਰਾਸ਼ੀ ਇਨਾਮ ਦੇ ਤੌਰ ‘ਤੇ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਰੇਸ਼ ਕੁਮਾਰ ਪਟੇਲ ਨੂੰ 16 ਸਤੰਬਰ, 2012 ਨੂੰ ਵਰਜੀਨੀਆ ਸੂਬੇ ਦੇ ਚੈਸਟਰਫੀਲਡ ਕਾਊਂਟੀ ਦੇ ਇਕ ਗੈਸ ਸਟੇਸ਼ਨ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਦੇ ਚਾਰ ਦਿਨ ਬਾਅਦ ਉਨ੍ਹਾਂ ਦੀ ਲਾਸ਼ ਨੇੜੇ ਦੇ ਰਿਚਮੰਡ ਸ਼ਹਿਰ ਵਿਚ ਬਰਾਮਦ ਕੀਤੀ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਅਨੁਸਾਰ ਪੁਲਿਸ ਨੂੰ ਚਸ਼ਮਦੀਦਾਂ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਪਟੇਲ ਸਵੇਰੇ ਛੇ ਵਜੇ ਗੈਸ ਸਟੇਸ਼ਨ ਪੁੱਜੇ ਸਨ। ਇੱਥੇ ਉਹ ਇਕ ਸਟੋਰ ਚਲਾਉਂਦੇ ਸਨ। ਕੁਝ ਦੇਰ ਬਾਅਦ ਹੀ ਦੋ ਲੋਕ ਆਏ ਅਤੇ ਉਨ੍ਹਾਂ ਨੂੰ ਫੜ ਕੇ ਇਕ ਵੈਨ ਰਾਹੀਂ ਲੈ ਗਏ। ਚਾਰ ਦਿਨਾਂ ਬਾਅਦ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਸੀ।

ਐੱਫਬੀਆਈ ਨੇ ਭਾਰਤੀ ਨਾਗਰਿਕ ਪਰੇਸ਼ ਕੁਮਾਰ ਪਟੇਲ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫਤਾਰੀ ਅਤੇ ਉਸ ਦੇ ਹੱਤਿਆਰਿਆਂ ਬਾਰੇ ਸੂਚਨਾ ਦੇਣ ‘ਤੇ 15 ਹਜ਼ਾਰ ਡਾਲਰ (ਕਰੀਬ 11 ਲੱਖ ਰੁਪਏ) ਇਨਾਮ ਦਾ ਐਲਾਨ ਕੀਤਾ ਹੈ।

Share this Article
Leave a comment