ਨਿਊਜ ਡੈਸਕ : ਬੀਤੇ ਦਿਨੀਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਮ ਦੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਸੰਦੀਪ ਸਿੰਘ ਰਿਮਾਂਡ ‘ਤੇ ਹੈ। ਇਸੇ ਦਰਮਿਆਨ ਜੇਕਰ ਗੱਲ ਬਿਆਨਬਾਜੀਆਂ ਦੀ ਕਰ ਲਈਏ ਤਾਂ ਕੁਝ ਹਿੰਦੂ ਸੰਗਠਣਾਂ ਵੱਲੋਂ ਲਗਾਤਾਰ ਭੜਕਾਊ ਬਿਆਨਬਾਜੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਵੱਲੋਂ ਸ਼ਰੇਆਮ ਸਿੱਖ ਕੌਮ ਨੂੰ ਨਾ ਸਿਰਫ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਬਲਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ।
ਵੀਡੀਓ ‘ਚ ਦਿਖਾਈ ਦੇਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਪ੍ਰਸ਼ਾਸਨ ‘ਤੇ ਦਬਾਅ ਬਣਵਾ ਕੇ ਇਨ੍ਹਾਂ ਅੱਤਵਾਦੀਆਂ ਨੂੰ ਠੱਲ ਪਾਓ।ਫਿਰ ਕਿਤੇ ਅਜਿਹੀ ਨੌਬਤ ਨਾ ਆ ਜਾਵੇ ਕਿ ਸਾਨੂੰ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਫਿਰ ਦੁਆਰਾ ਅੱਤਵਾਦੀਆਂ ਨੂੰ ਮਾਰਨਾ ਪੈ ਜਾਵੇ।
ਆਪੇ ਬਣੇ ਸ਼ਿਵ ਸੈਨਾ ਆਗੂ ਦੀ ਜ਼ੁਬਾਨ ਬੇਕਾਬੂ ਹੈ, ਸਰਕਾਰ ਤੇ ਪੁਲਸ ਪ੍ਰਸ਼ਾਸਨ ਤਮਾਸ਼ਾ ਦੇਖ ਰਿਹਾ ਹੈ
ਪੰਜਾਬ ਦਾ ਮਹੌਲ ਕੌਣ ਖ਼ਰਾਬ ਕਰ ਰਿਹਾ ਕੋਈ ਭੁਲੇਖਾ ? @DGPPunjabPolice @BhagwantMann pic.twitter.com/BnWhRCFu2Y
— JasveerSingh Muktsar (@jasveermuktsar) November 14, 2022
ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਤਰ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਦੀ ਚੁੱਪੀ ਸਵਾਲ ਜ਼ਰੂਰ ਖੜ੍ਹੇ ਕਰਦੀ ਹੈ। ਇਸ ਵੀਡੀਓ ਦੀ ਜਾਂਚ ਕਰਕੇ ਉਕਤ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।