Breaking News

ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਧਮਕੀ! ਵਾਇਰਲ ਹੋਈ ਵੀਡੀਓ

ਨਿਊਜ ਡੈਸਕ : ਬੀਤੇ ਦਿਨੀਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਸੰਦੀਪ ਸਿੰਘ ਨਾਮ ਦੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਸੰਦੀਪ ਸਿੰਘ ਰਿਮਾਂਡ ‘ਤੇ ਹੈ। ਇਸੇ ਦਰਮਿਆਨ ਜੇਕਰ ਗੱਲ ਬਿਆਨਬਾਜੀਆਂ ਦੀ ਕਰ ਲਈਏ ਤਾਂ ਕੁਝ ਹਿੰਦੂ ਸੰਗਠਣਾਂ ਵੱਲੋਂ ਲਗਾਤਾਰ ਭੜਕਾਊ ਬਿਆਨਬਾਜੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਵੱਲੋਂ ਸ਼ਰੇਆਮ ਸਿੱਖ ਕੌਮ ਨੂੰ ਨਾ ਸਿਰਫ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਬਲਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ।

ਵੀਡੀਓ ‘ਚ ਦਿਖਾਈ ਦੇਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਪ੍ਰਸ਼ਾਸਨ ‘ਤੇ ਦਬਾਅ ਬਣਵਾ ਕੇ ਇਨ੍ਹਾਂ ਅੱਤਵਾਦੀਆਂ ਨੂੰ ਠੱਲ ਪਾਓ।ਫਿਰ ਕਿਤੇ ਅਜਿਹੀ ਨੌਬਤ ਨਾ ਆ ਜਾਵੇ ਕਿ ਸਾਨੂੰ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਫਿਰ ਦੁਆਰਾ ਅੱਤਵਾਦੀਆਂ ਨੂੰ ਮਾਰਨਾ ਪੈ ਜਾਵੇ।

ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਤਰ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਦੀ ਚੁੱਪੀ ਸਵਾਲ ਜ਼ਰੂਰ ਖੜ੍ਹੇ ਕਰਦੀ ਹੈ। ਇਸ ਵੀਡੀਓ ਦੀ ਜਾਂਚ ਕਰਕੇ ਉਕਤ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

Check Also

ਗੈਂਗਸਟਰ ਗੋਲਡੀ ਬਰਾੜ ਨਹੀਂ ਹੋਇਆ ਗ੍ਰਿਫ਼ਤਾਰ! ਪੋਸਟ ਵਾਇਰਲ

ਨਿਊਜ਼ ਡੈਸਕ : ਇਸ ਵੇਲੇ ਦੀ ਵੱਡੀ ਖਬਰ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੀ ਹੋਈ ਆ …

Leave a Reply

Your email address will not be published. Required fields are marked *