ਅਮਰੀਕਾ ‘ਚ ਸਿਰਫ ਨੌਕਰੀ ਨੂੰ ਬਚਾਉਣ ਲਈ ਲੋਕ ਕਰਵਾ ਰਹੇ ਹਨ ਵੈਕਸੀਨੇਸ਼ਨ

TeamGlobalPunjab
2 Min Read

ਨਿਊਯਾਰਕ : ਅਮਰੀਕਾ ਦੇ ਮੁੱਖ ਸ਼ਹਿਰ ਨਿਊਯਾਰਕ ‘ਚ ਵੈਕਸੀਨੇਸ਼ਨ ਨਾਂ ਕਰਵਾਉਣ ਵਾਲੇ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨੌਕਰੀ ਜਾਣ ਦੇ ਡਰ ਕਾਰਨ ਨਰਸਾਂ, ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਹਜ਼ਾਰਾਂ ਕਰਮਚਾਰੀਆਂ ਨੇ ਟੀਕੇ ਲਗਵਾਏ ਵੀ ਹਨ ਅਤੇ ਜਿਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਉਨ੍ਹਾਂ ਦੀ ਨੌਕਰੀ ਚਲੀ ਗਈ।

ਨਿਊਯਾਰਕ ਸ਼ਹਿਰ ਦੇ ਸਿੱਖਿਆ ਵਿਭਾਗਾਂ ਨੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਲਈ ਟੀਕਾਕਰਣ ਦੇ ਲਈ ਆਖਰੀ ਤਾਰੀਕ ਤੈਅ ਕਰ ਦਿੱਤੀ ਸੀ। ਉਸ ਸਮੇਂ ਤੱਕ ਟੀਕਾ ਨਾਂ ਲਗਵਾਉਣ ’ਤੇ ਨੌਕਰੀ ਤੋਂ ਕੱਢਣ ਦਾ ਅਲਟੀਮੇਟਮ ਵੀ ਦਿੱਤਾ ਸੀ। ਜਿਨ੍ਹਾਂ ਨੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ।

ਇਹੀ ਨਹੀਂ ਇਸੇ ਮਹੀਨੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਨੇ ਵੀ ਵੈਕਸੀਨ ਲਗਾਉਣ ਤੋਂ ਇਨਕਾਰ ਕਰਨ ’ਤੇ ਆਪਣੇ ਸੀਨੀਅਰ ਫੁੱਟਬਾਲ ਕੋਚ ਅਤੇ ਟੀਮ ਸਟਾਫ ਦੇ ਕਈ ਮੈਂਬਰਾਂ ਨੂੰ ਬਾਹਰ ਕਰ ਦਿੱਤਾ ਸੀ। ਇਸੇ ਤਰ੍ਹਾਂ ਮੈਸਚਾਸੈਟਸ ਵਿੱਚ ਵੀ ਪੁਲਿਸ ਦੇ 150 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਟੀਕਾ ਨਾਂ ਲਗਾਉਣ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੀ।

ਟੀਕਾ ਨਹੀਂ ਲਗਵਾਉਣ ਵਾਲਿਆਂ ਕਈ ਲੋਕ ਇਸ ਨੂੰ ਨਿੱਜੀ ਪਸੰਦ ਅਤੇ ਆਜ਼ਾਦੀ ਦੀ ਗੱਲ ਦੱਸਦੇ ਹਨ ਤਾਂ ਕੁਝ ਲੋਕਾਂ ਵਿੱਚ ਇਸ ਨੂੰ ਲੈ ਕੇ ਡਰ ਵੀ ਹੈ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਟੀਕਾ ਬਹੁਤ ਘੱਟ ਸਮੇਂ ‘ਚ ਬਣਾਇਆ ਗਿਆ ਹੈ ਅਤੇ ਉਸ ਨੂੰ ਲਗਾਉਣਾ ਜਾਨ ਨੂੰ ਖਤਰੇ ‘ਚ ਪਾਉਣ ਤੋਂ ਘੱਟ ਨਹੀਂ ਹੈ।

- Advertisement -

Share this Article
Leave a comment