ਅਮਰੀਕਾ ‘ਚ ਏਅਰ ਸਿਸਟਮ ਫੇਲ, ਰੋਕੀਆਂ ਸਾਰੀਆਂ ਉਡਾਣਾਂ

Global Team
1 Min Read

ਅਮਰੀਕਾ ਵਿੱਚ ਫਲਾਈਟ ਸੇਵਾਵਾਂ ਉਸ ਵੇਲੇ ਠੱਪ ਹੋ ਗਈਆਂ ਜਦੋਂ ਇਥੇ ਕੋਈ ਤਕਨੀਕੀ ਖਰਾਬੀ ਆ ਗਈ । ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਯਾਤਰੀ ਹਵਾਈ ਅੱਡੇ ‘ਤੇ ਫਸ ਗਏ। ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਏ.ਏ.) ਦਾ ਕਹਿਣਾ ਹੈ ਕਿ ਦੇਸ਼ ਭਰ ‘ਚ ਸਿਸਟਮ ‘ਚ ਖਰਾਬੀ ਕਾਰਨ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਐੱਫਏਏ ਮੁਤਾਬਕ ਇਸ ਤਕਨੀਕੀ ਨੁਕਸ ਕਾਰਨ ਨੋਟਾਮਜ਼ ਦੀ ਅਪਡੇਟ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਫਲਾਈਟਾਂ ਟੇਕ ਆਫ ਨਹੀਂ ਕਰ ਪਾ ਰਹੀਆਂ ਹਨ। FAA ਨੇ ਏਅਰਲਾਈਨਾਂ ਨੂੰ ਰਾਤ 9 ਵਜੇ ਤੱਕ ਸਾਰੀਆਂ ਘਰੇਲੂ ਉਡਾਣਾਂ ਨੂੰ ਰੋਕਣ ਦਾ ਹੁਕਮ ਦਿੱਤਾ ਹੈ।

- Advertisement -

 

ਐਫਏਏ ਨੇ ਟਵੀਟ ਕੀਤਾ ਕਿ ਉਹ ਏਅਰ ਮਿਸ਼ਨ ਸਿਸਟਮ ਨੂੰ ਆਪਣਾ ਨੋਟਿਸ ਬਹਾਲ ਕਰ ਰਿਹਾ ਹੈ। ਯੂਨਾਈਟਿਡ ਸਟੇਟਸ ਨੋਟਿਸ ਟੂ ਏਅਰ ਮਿਸ਼ਨ (NOTAM) ਸਿਸਟਮ ਫੇਲ੍ਹ ਹੋ ਗਿਆ ਹੈ। ਪਾਇਲਟਾਂ ਨੂੰ ਫਲਾਈਟ ਦੀ ਸਥਿਤੀ ਨਾਲ ਸਬੰਧਤ ਹਾਲਾਤਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Share this Article
Leave a comment