ਆਇਰਲੈਂਡ ‘ਚ ਸਭ ਤੋਂ ਘੱਟ ਉਮਰ ਦਾ ਚੁਣਿਆ ਗਿਆ ਪ੍ਰਧਾਨ ਮੰਤਰੀ

Prabhjot Kaur
2 Min Read

ਨਿਊਜ਼ ਡੈਸਕ: ਸਾਂਸਦ ਸਾਈਮਨ ਹੈਰਿਸ ਨੂੰ ਮੰਗਲਵਾਰ ਨੂੰ ਸੰਸਦ ‘ਚ ਵੋਟਿੰਗ ਰਾਹੀਂ ਆਇਰਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਹ 37 ਸਾਲ ਦੀ ਉਮਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ। ਹੈਰਿਸ ਨੇ ਆਇਰਲੈਂਡ ਦੀ ਤਿੰਨ-ਪਾਰਟੀ ਗੱਠਜੋੜ ਸਰਕਾਰ ਦੇ ਮੁਖੀ ਵਜੋਂ ਲਿਓ ਵਰਾਡਕਰ ਦੀ ਥਾਂ ਲਈ ਹੈ।

ਵਰਾਡਕਰ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਹੈਰਾਨੀਜਨਕ ਐਲਾਨ ਕੀਤਾ ਸੀ। ਹੈਰਿਸ ਨੇ ਵਰਾਡਕਰ ਦੀ ਸਰਕਾਰ ਵਿੱਚ ਉਚੇਰੀ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ ਹੈ। ਫਾਈਨ ਗੇਲ ਪਾਰਟੀ ਦੇ ਮੁਖੀ ਵਜੋਂ ਉਹਨਾਂ ਦੀ ਥਾਂ ਲੈਣ ਵਾਲਾ ਹੈਰਿਸ ਇਕਲੌਤਾ ਉਮੀਦਵਾਰ ਸੀ।

ਸਾਈਮਨ ਹੈਰਿਸ ਬਣੇ ਪ੍ਰਧਾਨ ਮੰਤਰੀ

ਆਇਰਿਸ਼ ਸੰਸਦ ਦੇ ਹੇਠਲੇ ਸਦਨ ਡੇਲ ਵਿੱਚ ਸੰਸਦ ਮੈਂਬਰਾਂ ਨੇ 69 ਦੇ ਮੁਕਾਬਲੇ 88 ਵੋਟਾਂ ਨਾਲ ਹੈਰਿਸ ਨੂੰ ਤਾਓਇਸੇਚ ਜਾਂ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਮਾਈਕਲ ਡੀ ਹਿਗਿੰਸ ਦੁਆਰਾ ਡਬਲਿਨ ਵਿੱਚ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ‘ਤੇ ਇੱਕ ਸਮਾਗਮ ਵਿੱਚ ਨਿਯੁਕਤ ਕੀਤਾ ਗਿਆ ਸੀ।

- Advertisement -

ਹੈਰਿਸ ਪਹਿਲੀ ਵਾਰ 24 ਸਾਲ ਦੀ ਉਮਰ ਵਿੱਚ ਸੰਸਦ ਲਈ ਚੁਣਿਆ ਗਿਆ ਸੀ ਅਤੇ ਸੋਸ਼ਲ ਮੀਡੀਆ ‘ਤੇ ਸੰਵਾਦ ਕਰਨ ਦੇ ਸ਼ੌਕ ਕਾਰਨ ਉਹਨਾਂ ਨੂੰ TikTok Taoiseach ਦਾ ਨਾਮ ਦਿੱਤਾ ਗਿਆ ਸੀ।

ਹੈਰਿਸ ਨੇ ਕਿਹਾ ਕਿ ਅੱਜ ਤੁਸੀਂ ਮੇਰੇ ‘ਤੇ ਜੋ ਭਰੋਸਾ ਰੱਖਿਆ ਹੈ, ਉਸ ਦਾ ਸਨਮਾਨ ਕਰਨ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਨ ਲਈ ਵਚਨਬੱਧ ਹਾਂ। Taoiseach ਦੇ ਰੂਪ ਵਿੱਚ ਮੈਂ ਜਨਤਕ ਜੀਵਨ ਵਿੱਚ ਨਵੇਂ ਵਿਚਾਰ, ਨਵੀਂ ਊਰਜਾ ਅਤੇ ਨਵੀਂ ਹਮਦਰਦੀ ਲਿਆਉਣਾ ਚਾਹੁੰਦਾ ਹਾਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment