ਸਿਰਫ 84 ਰੁਪਏ ‘ਚ ਖਰੀਦੋ ਆਪਣਾ ਘਰ! ਇਸ ਸ਼ਹਿਰ ‘ਚ ਸ਼ੁਰੂ ਹੋਈ ਨਿਵੇਕਲੀ ਸਕੀਮ; ਚੁੱਕੋ ਫਾਇਦਾ

Prabhjot Kaur
3 Min Read

ਨਿਊਜ਼ ਡੈਸਕ: ਆਪਣਾ ਘਰ ਬਣਾਉਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਲੋਕਾਂ ਲਈ ਇਹ ਮਿੰਟਾਂ ਦੀ ਖੇਡ ਬਣ ਗਈ ਹੈ। ਅਸਲ ‘ਚ ਇੱਥੇ ਖਾਲੀ ਪਏ ਮਕਾਨਾਂ ਨੂੰ ਸਿਰਫ਼ ਇੱਕ ਡਾਲਰ ਵਿੱਚ ਵੇਚਣ ਦਾ ਐਲਾਨ ਕੀਤਾ ਗਿਆ ਹੈ।   ਇਸ ਸਮੇਂ ਇੱਕ ਡਾਲਰ ਦੀ ਕੀਮਤ 84 ਰੁਪਏ ਦੇ ਲਗਭਗ ਹੈ। ਇਹ ਯੋਜਨਾ 1970 ਵਿੱਚ ਹੀ ਸ਼ੁਰੂ ਕੀਤੀ ਗਈ ਸੀ। ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਇਸ ਸ਼ਹਿਰ ਵਿੱਚ ਲਗਭਗ 13 ਹਜ਼ਾਰ ਖਾਲੀ ਘਰ ਹਨ। ਇਨ੍ਹਾਂ ਵਿੱਚੋਂ 1000 ਘਰ ਸ਼ਹਿਰ ਪ੍ਰਸ਼ਾਸਨ ਦੇ ਅਧੀਨ ਆਉਂਦੇ ਹਨ। ਇਨ੍ਹਾਂ 1 ਹਜ਼ਾਰ ਘਰਾਂ ਨੂੰ ਸਿਰਫ 1 ਡਾਲਰ ਦੀ ਕੀਮਤ ‘ਤੇ ਵੇਚਣ ਦਾ ਫੈਸਲਾ ਲਿਆ ਗਿਆ ਹੈ।

ਅਸਲ ਵਿੱਚ ਇਨ੍ਹਾਂ ਘਰਾਂ ਦੀ ਹਾਲਤ ਖਸਤਾ ਹੋ ਗਈ ਹੈ। ਅਜਿਹੇ ‘ਚ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜਾਂ ਸੰਸਥਾ ਇਹਨਾਂ ਨੂੰ ਖਰੀਦ ਕੇ ਬਾਅਦ ‘ਚ ਆਪਣੇ ਖਰਚੇ ‘ਤੇ ਇਸ ਦਾ ਨਵੀਨੀਕਰਨ ਕਰਵਾ ਸਕਦਾ ਹੈ। ਇਸ ਪ੍ਰੋਗਰਾਮ ਤਹਿਤ ਬਾਲਟੀਮੋਰ ਦੇ ਮੇਅਰ ਬ੍ਰੈਂਡਨ ਸਕਾਟ ਨੇ ਕਿਹਾ ਹੈ ਕਿ ਘੱਟੋ-ਘੱਟ 200 ਮਕਾਨ ਉਨ੍ਹਾਂ ਲੋਕਾਂ ਨੂੰ ਵੇਚੇ ਜਾਣਗੇ, ਜੋ ਇਨ੍ਹਾਂ ਦਾ ਨਵੀਨੀਕਰਨ ਕਰਕੇ ਉਨ੍ਹਾਂ ‘ਚ ਰਹਿਣਾ ਚਾਹੁੰਦੇ ਹਨ। ਹਾਲਾਂਕਿ ਜੇਕਰ ਕੋਈ NGO ਇਸ ਨੂੰ ਖਰੀਦਣਾ ਚਾਹੁੰਦੀ ਹੈ ਤਾਂ ਉਸ ਨੂੰ 1 ਹਜ਼ਾਰ ਡਾਲਰ ਦੇਣੇ ਹੋਣਗੇ। ਜਦੋਂ ਕਿ ਵੱਡੀਆਂ NGO ਲਈ ਇਹ ਰਕਮ 3 ਹਜ਼ਾਰ ਡਾਲਰ ਹੋਵੇਗੀ। ਸ਼ਹਿਰ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਮੇਅਰ ਨੇ ਬਿਨਾਂ ਸੋਚੇ ਸਮਝੇ ਇਹ ਐਲਾਨ ਕੀਤਾ ਹੈ। ਘੱਟੋ-ਘੱਟ ਇੱਥੇ ਰਹਿਣ ਵਾਲੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਪਹਿਲ ਦਿੱਤੀ ਜਾਣੀ ਚਾਹੀਦੀ ਸੀ।

ਤੁਹਾਨੂੰ ਦੱਸ ਦੇਈਏ ਕਿ ਬਾਲਟੀਮੋਰ ਤੋਂ ਇਲਾਵਾ ਦੁਨੀਆ ਦੇ ਕਈ ਹੋਰ ਸ਼ਹਿਰ ਅਜਿਹੇ ਹਨ ਜਿੱਥੇ ਇੱਕ ਡਾਲਰ ਦੇ ਕੇ ਘਰ ਖਰੀਦਿਆ ਜਾ ਸਕਦਾ ਹੈ। ਅਸਲ ਵਿੱਚ ਇੱਥੇ ਬਹੁਤ ਘੱਟ ਲੋਕ ਰਹਿੰਦੇ ਹਨ। ਅਜਿਹੇ ‘ਚ ਇਨ੍ਹਾਂ ਘਰਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਅਜਿਹੇ ‘ਚ ਸਰਕਾਰ ਇਨ੍ਹਾਂ ਨੂੰ ਵੇਚਣ ਦੀਆਂ ਸਕੀਮਾਂ ਲੈ ਕੇ ਆਉਂਦੀ ਰਹਿੰਦੀ ਹੈ। ਅਸਟਰੇਲੀਆ ਦੇ NSW ‘ਚ ਸਿਰਫ 300 ਲੋਕ ਰਹਿੰਦੇ ਹਨ। ਇਸ ਸਮੁੰਦਰੀ ਖੇਤਰ ਵਿੱਚ ਬਹੁਤ ਸਾਰੇ ਖਾਲੀ ਘਰ ਹਨ। ਇਹ ਸਿਰਫ਼ ਇੱਕ ਡਾਲਰ ਵਿੱਚ ਵੇਚੇ ਜਾਂਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment