ਇਸ ਸਰਕਾਰੀ ਬੈਂਕ ਨੇ ਦਿਵਾਲੀ ਤੋਂ ਪਹਿਲਾਂ ਦਿੱਤਾ ਤੋਹਫਾ

Rajneet Kaur
2 Min Read

ਨਿਊਜ਼ ਡੈਸਕ: ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ (BOM) ਨੇ ਫਿਕਸਡ ਡਿਪਾਜ਼ਿਟ ਕਰਨ ਵਾਲੇ ਗਾਹਕਾਂ ਨੂੰ ਤੋਹਫਾ ਦਿੱਤਾ ਹੈ। ਬੈਂਕ ਨੇ FD ‘ਤੇ ਵਿਆਜ ਦਰ ‘ਚ 1.25 ਫੀਸਦੀ ਦਾ ਵਾਧਾ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਦੇ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਨਵੀਆਂ ਦਰਾਂ ਅੱਜ ਯਾਨੀ 12 ਅਕਤੂਬਰ ਤੋਂ ਲਾਗੂ ਹੋਣਗੀਆਂ।

ਬੈਂਕ ਨੇ ਕਿਹਾ ਕਿ ਵਿਆਜ ਦਰ ‘ਚ ਵਾਧਾ ਬੈਂਕ ਦੀਆਂ FD ਅਤੇ ਵਿਸ਼ੇਸ਼ ਯੋਜਨਾਵਾਂ ‘ਤੇ ਲਾਗੂ ਹੋਵੇਗਾ। ਉਨ੍ਹਾਂ ਦਸਿਆ ਕਿ 46 ਤੋਂ 90 ਦਿਨਾਂ ਦੀ ਜਮ੍ਹਾ ‘ਤੇ ਵਿਆਜ ਦਰ ‘ਚ 1.25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਵਿਅਕਤੀਆਂ ਅਤੇ ਵਪਾਰਕ ਖੇਤਰਾਂ ਨੂੰ ਹੋਰ ਬਚਤ ਕਰਨ ਲਈ ਉਤਸ਼ਾਹਿਤ ਕਰੇਗਾ। ਦਸ ਦਈਏ ਕਿ ਬੈਂਕ ਇਕ ਸਾਲ ਦੀ ਜਮ੍ਹਾ ਰਾਸ਼ੀ ‘ਤੇ 6.50 ਫੀਸਦੀ ਵਿਆਜ ਦੇਵੇਗਾ। ਇਕ ਸਾਲ ਤੋਂ ਜ਼ਿਆਦਾ ਦੀ ਜਮ੍ਹਾ ‘ਤੇ ਵਿਆਜ ਦਰ 0.25 ਫੀਸਦੀ ਵਧਾ ਕੇ 6.25 ਫੀਸਦੀ ਕਰ ਦਿੱਤੀ ਗਈ ਹੈ। ਬੈਂਕ ਨੇ ਬਿਆਨ ‘ਚ ਕਿਹਾ ਕਿ ਸੀਨੀਅਰ ਨਾਗਰਿਕਾਂ ਨੂੰ FD ‘ਤੇ 0.5 ਫੀਸਦੀ ਦਾ ਵਾਧੂ ਵਿਆਜ ਮਿਲੇਗਾ। ਉਨ੍ਹਾਂ ਨੂੰ 200 ਤੋਂ 400 ਦਿਨਾਂ ਦੀ ਵਿਸ਼ੇਸ਼ ਬੱਚਤ ‘ਤੇ 7.5 ਫੀਸਦੀ ਦਾ ਆਕਰਸ਼ਕ ਵਿਆਜ ਦਿੱਤਾ ਜਾਵੇਗਾ। ਬੈਂਕ ਅਨੁਸਾਰ ਆਕਰਸ਼ਕ ਵਿਆਜ ਦਰਾਂ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੀ ਬੱਚਤ ਕਰਨ ਵਾਲੇ ਗਾਹਕਾਂ ਲਈ ਵਧੀਆ ਵਿਕਲਪ ਪ੍ਰਦਾਨ ਕਰਦੀਆਂ ਹਨ।

ਇਸ ਤੋਂ ਇਲਾਵਾ ਬੈਂਕ ਆਫ ਬੜੌਦਾ (BoB) ਨੇ ਇੱਕ ਸਾਲ ਤੱਕ ਦੀ ਪੰਜ ਪਰਿਪੱਕਤਾ ਮਿਆਦਾਂ ਵਾਲੀ FD ਦਰ ਵਿੱਚ 50 bps ਦਾ ਵਾਧਾ ਕੀਤਾ ਹੈ। ਇਹ ਜਨਤਕ ਖੇਤਰ ਦਾ ਬੈਂਕ ਦੋ ਸਾਲ ਤੋਂ ਵੱਧ ਪਰ ਤਿੰਨ ਸਾਲ ਤੋਂ ਘੱਟ ਸਮੇਂ ਦੀ ਜਮ੍ਹਾਂ ਰਕਮ ‘ਤੇ 7.25 ਪ੍ਰਤੀਸ਼ਤ (ਪਹਿਲਾਂ 7.05 ਪ੍ਰਤੀਸ਼ਤ) ਦਾ ਵੱਧ ਤੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment