ਇਸ ਦੇਸ਼ ਨੇ ਬਣਾ ਦਿੱਤੀ ‘ਉਡਣ ਵਾਲੀ ਕਾਰ’, ਦੇਖੋ ਪੂਰੀ ਵੀਡੀਓ

TeamGlobalPunjab
2 Min Read

ਟੋਕੀਓ : ਹਾਲੀਵੁੱਡ ਫਿਲਮ ‘ਫਲਬਰ’ ਵਿਚ ਇਕ ‘ਉਡਣ ਵਾਲੀ ਕਾਰ’ ਦਾ ਦ੍ਰਿਸ਼ ਦਿਖਾਇਆ ਗਿਆ ਸੀ। ਜਿਸ ਨੂੰ ਵੇਖਣ ਤੋਂ ਬਾਅਦ ਹਰ ਇੱਕ ਵਿਅਕਤੀ ਦਾ ਸੁਪਨਾ ਸੀ ਕਿ ਉਹ ਕਾਰ ਨਾਲ ਆਸਮਾਨ ‘ਚ ਉੱਡੇ। ਹੁਣ ਇਹ ਸੁਪਨਾ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਜਪਾਨ ਦੇ ਸਕਾਈਡਰਾਇਵ ਇੰਕ. ਨੇ ਇਕ ਵਿਅਕਤੀ ਦੇ ਨਾਲ ਉਡਣ ਵਾਲੀ ਕਾਰ’ ਦਾ ਸਫਲ ਪ੍ਰੀਖਣ ਕਰ ਲਿਆ ਹੈ। ਸਕਾਈਡ੍ਰਾਇਵ ਪ੍ਰੋਜੈਕਟ ਦੇ ਮੁਖੀ ਟੋਮੋਹਿਰੋ ਫੁਕੂਜ਼ਾਵਾ ਨੇ ਕਿਹਾ ਕਿ ਉਨ੍ਹਾ ਨੂੰ ਉਮੀਦ ਹੈ ਕਿ 2023 ਤੱਕ ‘ਉਡਣ ਵਾਲੀ ਕਾਰ’ ਦੇ ਅਸਲ ਉਤਪਾਦ ਦੇ ਤੌਰ ‘ਤੇ ਸਾਹਮਣੇ ਆਉਣ ਦੀ ਉਮੀਦ ਹੈ। ਸਕਾਈਡਰਾਇਵ ਪ੍ਰਾਜੈਕਟ  ‘ਤੇ 2012 ‘ਚ ਕੰਮ ਸ਼ੁਰੂ ਕੀਤਾ ਗਿਆ ਸੀ।

ਕੰਪਨੀ ਨੇ ਇਸ ਦੀ ਇਕ ਵੀਡੀਓ ਸਾਂਝਾ ਕੀਤੀ ਹੈ। ਜਿਸ ‘ਚ ਇਕ ਮੋਟਰਸਾਈਕਲ ਵਰਗਾ ਵਾਹਨ ਜ਼ਮੀਨ ਤੋਂ ਕਈ ਫੁੱਟ (ਇਕ ਤੋਂ ਦੋ ਮੀਟਰ) ਦੀ ਉਚਾਈ ਤਕ ਉਡਾਣ ਭਰ ਰਿਹਾ ਹੈ। ਇਹ ਮੋਟਰਸਾਈਕਲ ਘੱਟ ਤੋਂ ਘੱਟ ਚਾਰ ਮਿੰਟ ਤੱਕ ਹਵਾ ‘ਚ ਉੱਡਦਾ ਰਿਹਾ। ਦੱਸ ਦਈਏ ਕਿ ਦੁਨੀਆ ਭਰ ‘ਚ ਉੱਡਣ ਵਾਲੀ ਕਾਰ ਨੂੰ ਬਣਾਉਣ ਲਈ 100 ਤੋਂ ਜ਼ਿਆਦਾ ਪ੍ਰਾਜੈਕਟ ਚੱਲ ਰਹੇ ਹਨ।

ਫੁਕੂਜਾਵਾ ਨੇ ਕਿਹਾ ਕਿ ਇਹ ਸਿਰਫ ਪੰਜ ਤੋਂ ਦਸ ਮਿੰਟਾਂ ਲਈ ਹੀ ਉਡਾਣ ਭਰ ਸਕਦੀ ਹੈ, ਪਰ ਇਸ ਦੀ ਉਡਾਣ ਦਾ ਸਮਾਂ ਵਧਾ ਕੇ 30 ਮਿੰਟ ਵੀ ਕੀਤਾ ਜਾ ਸਕਦਾ ਹੈ। ਪ੍ਰਾਜੈਕਟ ਨੂੰ ਜਾਪਾਨ ਦੀ ਪ੍ਰਮੁੱਖ ਵਾਹਨ ਕੰਪਨੀ ਟੋਇਟਾ, ਮੋਟਰ ਕਾਰਪ, ਇਲੈਕਟ੍ਰਾਨਿਕ ਕੰਪਨੀ ਪੈਨਾਸੋਨਿਕ ਕਾਰਪ ਅਤੇ ਵੀਡੀਓ ਗੇਮ ਕੰਪਨੀ ਨੈਮਕੋ ਨੇ ਵੰਡ ਦਿੱਤੇ ਹਨ। ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਵੀ ਇਸ ਕਾਰ ਦਾ ਇੱਕ ਪ੍ਰੀਖਣ ਕੀਤਾ ਗਿਆ ਸੀ ਜੋ ਅਸਫਲ ਰਿਹਾ ਸੀ।

Share This Article
Leave a Comment