ਟੈਕਸਸ ਗੈਸ ਸਟੇਸ਼ਨ ‘ਤੇ 4500 ਲੀਟਰ ਗੈਸੋਲੀਨ ਹੋਈ ਚੋਰੀ

TeamGlobalPunjab
2 Min Read

ਹਿਊਸਟਨ: ਜਿਥੇ ਇੱਕ ਪਾਸੇ ਗੈਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ। ਉੱਥੇ ਹੀ ਦੂਜੇ ਪਾਸੇ ਚੋਰਾਂ ਦੇ ਵਧ ਰਹੇ ਹੌਂਸਲੇ ਬਲਦੀ ‘ਚ ਧੁਖਦੀ ਦਾ ਕੰਮ ਕਰ ਰਹੇ ਹਨ। ਚੋਰਾਂ ਦੇ ਇੱਕ ਸਮੂਹ ਨੇ ਟੈਕਸਸ ਦੇ ਇੱਕ ਗੈਸ ਸਟੇਸ਼ਨ ਤੋਂ 4500 ਲੀਟਰ ਗੈਸੋਲੀਨ ਚੋਰੀ ਕਰ ਲਈ।

ਦੱਖਣ-ਪੱਛਮੀ ਹਿਊਸਟਨ ਟੈਕਸਸ ‘ਚ ਪਰਿਵਾਰ ਦੀ ਮਲਕੀਅਤ ਵਾਲੀ ਫਿਊਕਵਾ ਐਕਸਪ੍ਰੈਸ ਸ਼ੇਵਰਨ ਦਾ ਦਾਅਵਾ ਹੈ ਕਿ ਜਦੋਂ ਮੈਨੇਜਰ ਜੈਰੀ ਥਾਈਲ ਨੂੂੂੰ ਇਸ ਲੁੱਟ ਦਾ ਪਤਾ ਲੱਗਿਆਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਕਿਉਂਕਿ ਚੋਰ ਪਹਿਲਾਂ ਹੀ ਤਿੰਨ ਵਾਰ ਗੈਸ ਚੋਰੀ ਕਰ ਚੁੱਕੇ ਸਨ। ਚੋਰਾਂ ਨੇ ਇਸ ਘਟਨਾ ਨੂੰ ਬਹੁਤ ਹੀ ਚਲਾਕੀ ਦੇ ਨਾਲ ਹੋਰ ਗਾਹਕਾਂ ਦੇ ਸਾਹਮਣੇ ਹੀ ਅੰਜਾਮ ਦਿੱਤਾ।

ਗੈਸ ਸਟੇਸ਼ਨ ਦੇ ਬਾਹਰੋਂ ਮਿਲੀ ਵੀਡੀਓ ਤੋਂ ਸਾਹਮਣੇ ਆਇਆ ਕਿ ਇਹ ਚੋਰ ਲਗਾਤਾਰ ਤਿੰਨ ਦਿਨ ਤੋਂ ਪੈਟਰੋਲ ਪੰਪ ‘ਤੇ ਆ ਰਹੇ ਸਨ। ਉਨ੍ਹਾਂ ਵਲੋਂ ਵਾਹਨ ਦੇ ਅੰਦਰੋਂ ਸੰਕਸ਼ਨ ਪੰਪ ਰਾਹੀਂ ਤੇਲ ਚੋਰੀ ਕੀਤਾ ਜਾ ਰਿਹਾ ਸੀ। ਥਾਈਲ ਨੇ ਕਿਹਾ ਕਿ ਚੋਰਾਂ ਨੇ ਹਰ ਗੇੜ੍ਹੇ ਦੌਰਾਨ ਲਗਭਗ 1600 ਲੀਟਰ ਗੈਸਲੀਨ ਚੋਰੀ ਕੀਤੀ, ਪਰ ਜਦੋਂ ਉਹ ਸ਼ੁੱਕਰਵਾਰ ਨੂੰ ਚੌਥੀ ਵਾਰ ਗੈਸ ਸਟੇਸ਼ਨ ‘ਤੇ ਆਏ ਤਾਂ ਥਾਈਲ ਨੇ ਗੱਡੀ ਦਾ ਪਿਛਾ ਕੀਤਾ ਤਾਂ ਉਹ ਮੌਕੇ ‘ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆਂ ਕਿ ਗੈਸ ਸਟੇਸ਼ਨ ਨੂੰ ਲਗਭਗ 5,000 ਡਾਲਰ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਹਿਊਸਟਨ ਪੁਲਿਸ ਇਸ ਸਮੇਂ ਗੈਸੋਲੀਨ ਚੋਰੀ ਕਰਨ ਵਾਲੇ ਵਾਹਨਾਂ ਦੀ ਭਾਲ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment