Home / ਜੀਵਨ ਢੰਗ / ਤਾਂਬੇ ਦੇ ਭਾਂਡੇ ‘ਚ ਰੱਖੀਆਂ ਖਾਣ ਦੀਆਂ ਅਜਿਹੀਆਂ ਚੀਜਾਂ ਬਣ ਸਕਦੀਆਂ ਨੇ ਜ਼ਹਿਰ!

ਤਾਂਬੇ ਦੇ ਭਾਂਡੇ ‘ਚ ਰੱਖੀਆਂ ਖਾਣ ਦੀਆਂ ਅਜਿਹੀਆਂ ਚੀਜਾਂ ਬਣ ਸਕਦੀਆਂ ਨੇ ਜ਼ਹਿਰ!

ਨਿਊਜ਼ ਡੈਸਕ : ਤੁਸੀਂ ਬਹੁਤ ਵਾਰ ਬਜ਼ੁਰਗਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੋਵੇਗਾ ਕਿ ਤਾਂਬੇ ਦੇ ਭਾਂਡੇ ਵਿੱਚ ਖੱਟੀਆਂ ਚੀਜਾਂ ਨਹੀਂ ਰੱਖਣੀਆਂ ਚਾਹੀਦੀਆਂ। ਦਹੀ ਵਿੱਚ ਬਹੁਤ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਵੇਂ ਕਿ, ਕੈਲਸ਼ਿਅਮ, ਵਿਟਾਮਿਨ D, ਵਿਟਾਮਿਨ B12, ਵਿਟਾਮਿਨ B6, ਪੋਟਾਸ਼ਿਅਮ ਅਤੇ ਮੈਗਨੀਸ਼ਿਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਪਰ ਇਹੀ ਤੱਤ ਜਦੋਂ ਤਾਂਬੇ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਫਾਇਦੇ ਦੀ ਥਾਂ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਤੱਤਾਂ ਦਾ ਸਰੀਰ ‘ਤੇ ਮਾੜਾ ਅਸਰ ਹੁੰਦਾ ਹੈ।

– ਤਾਂਬੇ ਦੇ ਭਾਂਡੇ ਵਿੱਚ ਖੱਟੀਆਂ ਚੀਜਾਂ ਅਤੇ ਦੁੱਧ ਨੂੰ ਰੱਖਣ ਨਾਲ ਇਹ ਚੀਜਾਂ ਕਾਪਰ ਨਾਲ ਰੈਕਟ ਕਰਕੇ ਫੂਡ ਪੁਆਇਜ਼ਨਿੰਗ ਦਾ ਕੰਮ ਕਰਦੀਆਂ ਹਨ।

– ਇਸ ਨਾਲ ਡਾਇਰੀਆ, ਪੇਟ ਦਰਦ ਅਤੇ ਉਲਟੀ ਦੀ ਪਰੇਸ਼ਾਨੀ ਹੋ ਸਕਦੀ ਹੈ।

– ਪਾਣੀ ਤੋਂ ਇਲਾਵਾ ਹੋਰ ਫਲ ਜਾਂ ਫਿਰ ਹੋਰ ਕੋਈ ਵੀ ਖਾਣ ਦੀ ਚੀਜ ਨੂੰ ਤਾਂਬੇ ਦੇ ਭਾਂਡੇ ਵਿੱਚ ਨਹੀਂ ਰੱਖਣਾ ਚਾਹੀਦਾ।

– ਪਾਣੀ ਨੂੰ ਤਾਂਬੇ ਦੇ ਭਾਂਡੇ ਵਿੱਚ ਇਸ ਲਈ ਰੱਖਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੋਸ਼ਕ ਤੱਤ ਨਹੀਂ ਹੁੰਦਾ।

– ਤਾਂਬਾ ਜਿਸ ਚੀਜ ਦੇ ਸੰਪਰਕ ਵਿੱਚ ਆਉਂਦਾ ਹੈ ਓਹੀ ਗੁਣਾਂ ਨੂੰ ਅਪਣਾ ਲੈਂਦਾ ਹੈ ।

– ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੀਣ ਨਾਲ ਸਰੀਰ ਵਿੱਚ ਕਾਪਰ ਦੀ ਕਮੀ ਦੂਰ ਹੋ ਜਾਂਦੀ ਹੈ।

– ਇਸ ਲਈ ਯਾਦ ਰੱਖੋ ਪਾਣੀ ਪੀਣ ਤੋਂ ਇਲਾਵਾ ਹੋਰ ਕਿਸੇ ਵੀ ਚੀਜ ਲਈ ਤਾਂਬੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Check Also

ਕੌਫੀ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ‘ਚ ਕਰਦੀ ਹੈ ਮਦਦ

ਨਿਊਜ਼ ਡੈਸਕ: ਕੀ ਤੁਸੀਂ ਜਾਣਦੇ ਹੋ ਕਿ ਕੌਫੀ ਨਾਲ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ …

Leave a Reply

Your email address will not be published.