ਮਟਰ ਇੱਕ ਸਬਜ਼ੀ ਹੈ ਜੋ ਸਰਦੀਆਂ ਵਿੱਚ ਜ਼ਿਆਦਤਰ ਕਈ ਸਬਜੀਆਂ ‘ਚ ਪਾ ਕੇ ਖਾਧੀ ਜਾਂਦੀ ਹੈ। ਮਟਰ ‘ਚ ਮੌਜੂਦ ਪੋਸ਼ਕ ਤੱਤ ਵੀ ਸਿਹਤ ਲਈ ਲਾਭਦਾਇਕ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਮਟਰ ਖਾਣਾ ਵੀ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਮਟਰ ਦੇ ਨੁਕਸਾਨ
- ਮਟਰ ਉੱਚ ਫਾਈਬਰ ਵਾਲੀ ਸਬਜ਼ੀ ਹੈ, ਜੇਕਰ ਕੋਈ ਇਸ ਨੂੰ ਜ਼ਿਆਦਾ ਖਾ ਲੈਂਦਾ ਹੈ ਤਾਂ ਉਸ ਨੂੰ ਗੈਸ, ਬਲੋਟਿੰਗ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਮਟਰਾਂ ‘ਚ ਲੈਕਟਿਨ ਨਾਂ ਦਾ ਪ੍ਰੋਟੀਨ ਹੁੰਦਾ ਹੈ। ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਦਾ ਪਾਚਨ ਤੰਤਰ ‘ਤੇ ਮਾੜਾ ਅਸਰ ਪੈਂਦਾ ਹੈ।
- ਬਹੁਤ ਜ਼ਿਆਦਾ ਮਟਰ ਖਾਣ ਨਾਲ ਪੇਟ ਦਰਦ, ਕਬਜ਼, ਐਸੀਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਮਟਰ ‘ਚ ਪਿਊਰੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾ ਸਕਦੀ ਹੈ।
- ਇਸ ਕਾਰਨ ਗੁਰਦੇ ਦੀ ਪੱਥਰੀ ਅਤੇ ਗਠੀਏ ਦੀ ਸਮੱਸਿਆ ਹੋਣ ਦਾ ਖਤਰਾ ਰਹਿੰਦਾ ਹੈ।
- ਸਰਦੀਆਂ ਵਿੱਚ ਜੇਕਰ ਤੁਸੀਂ ਜ਼ਿਆਦਾ ਮਾਤਰਾ ‘ਚ ਮਟਰਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ‘ਚ ਜ਼ਿਆਦਾ ਕੈਲੋਰੀ ਅਤੇ ਕਾਰਬੋਹਾਈਡ੍ਰੇਟਸ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਭਾਰ ਵਧ ਸਕਦਾ ਹੈ।
ਦਵਾਈਆਂ ਦੇ ਨਾਲ ਮਾੜੇ ਪ੍ਰਭਾਵ
ਮਟਰਾਂ ਵਿੱਚ ਕੁਝ ਤੱਤ ਵੀ ਹੁੰਦੇ ਹਨ ਜੋ ਕੁਝ ਦਵਾਈਆਂ ਨਾਲ ਰਿਐਕਟ ਕਰ ਸਕਦੇ ਹਨ। ਇਸ ਲਈ, ਜੇਕਰ ਤੁਸੀਂ ਕੋਈ ਦਵਾਈ ਲੈਂਦੇ ਹੋ, ਤਾਂ ਮਟਰ ਦੀ ਖਪਤ ਨੂੰ ਸੀਮਤ ਕਰੋ ਜਾਂ ਡਾਕਟਰ ਦੀ ਸਲਾਹ ਲਓ।
ਕਿਸ ਨੂੰ ਨਹੀਂ ਖਾਣੇ ਚਾਹੀਦੇ ਮਟਰ ?
ਕੁਝ ਲੋਕਾਂ ਨੂੰ ਮਟਰ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਯੂਰਿਕ ਐਸਿਡ ਦੇ ਮਰੀਜ਼, ਪੇਟ ਦੀ ਸਮੱਸਿਆ ਤੋਂ ਪੀੜਤ ਅਤੇ ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਵੀ ਮਟਰ ਘੱਟ ਖਾਣਾ ਚਾਹੀਦਾ ਹੈ।