ਮੂੰਹ ‘ਚੋਂ ਬਦਬੂ ਆਉਣ ਦੇ ਹੋ ਸਕਦੇ ਨੇ ਇਹ ਕਾਰਨ

Rajneet Kaur
2 Min Read

ਨਿਊਜ਼ ਡੈਸਕ: ਮੂੰਹ ਦੀ ਬਦਬੂ ਦਾ ਤਾਂ ਸਾਨੂੰ ਤਾਂ ਪਤਾ ਨਹੀਂ ਪਰ ਸਾਡੇ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਸਾਡੇ ਕਰੀਬੀਆਂ ਨੂੰ ਇਸ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਦੰਦਾਂ ਅਤੇ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨਾ ਹੈ। ਆਮ ਤੌਰ ‘ਤੇ ਦਿਨ ‘ਚ 2 ਵਾਰ ਬੁਰਸ਼ ਜਾਂ ਫਲਾਸ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਇਸ ‘ਚ ਵੀ ਆਲਸੀ ਹੁੰਦੇ ਹਨ। ਜਿਸ ਕਾਰਨ ਮੂੰਹ ‘ਚ ਬੈਕਟੀਰੀਆ ਵਧਣ ਲੱਗਦੇ ਹਨ, ਫਿਰ ਉਹ ਤੇਜ਼ ਬਦਬੂ ਪੈਦਾ ਕਰਦੇ ਹਨ।  

ਫੇਫੜਿਆਂ ਦੇ ਇਨਫੈਕਸ਼ਨ ਕਾਰਨ ਮੂੰਹ ‘ਚੋਂ ਵੀ ਬਦਬੂ ਆਉਣ ਲੱਗਦੀ ਹੈ। ਦਰਅਸਲ, ਜਦੋਂ ਫੇਫੜਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਬਲਗਮ ਇਸ ਤਰ੍ਹਾਂ ਬਾਹਰ ਆਉਣ ਲੱਗਦੀ ਹੈ, ਬਦਬੂਦਾਰ ਹੁੰਦੀ ਹੈ। ਜਿਸ ਕਾਰਨ ਬਦਬੂ ਆਉਣੀ ਲਾਜ਼ਮੀ ਹੁੰਦੀ ਹੈ।

ਜਿਗਰ(liver) ਦੀ ਬਿਮਾਰੀ ਵੀ ਸਾਹ ਦੀ ਬਦਬੂ ਦਾ ਕਾਰਨ ਬਣ ਸਕਦੀ ਹੈ। ਲੀਵਰ ਸਾਡੇ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ, ਪਰ ਜਦੋਂ ਅਜਿਹਾ ਨਹੀਂ ਹੁੰਦਾ ਹੈ, ਤਾਂ ਖੂਨ ਵਿੱਚ ਜ਼ਹਿਰੀਲੇ ਪਦਾਰਥ ਵੱਧ ਜਾਂਦੇ ਹਨ। ਜਿਸ ਕਾਰਨ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ।

ਜੇਕਰ ਤੁਹਾਨੂੰ ਕਿਡਨੀ ਦੀ ਬੀਮਾਰੀ ਹੈ ਤਾਂ ਅਜਿਹੀ ਹਾਲਤ ‘ਚ ਮੂੰਹ ਸੁੱਕਣ ਦੀ ਸਮੱਸਿਆ ਦਿਖਾਈ ਦੇਣ ਲੱਗਦੀ ਹੈ। ਕਿਡਨੀ ਦੀ ਸਿਹਤ ਠੀਕ ਹੋਣ ‘ਤੇ ਯੂਰੀਆ ਨੂੰ ਆਸਾਨੀ ਨਾਲ ਫਿਲਟਰ ਕੀਤਾ ਜਾਂਦਾ ਹੈ, ਪਰ ਜੇਕਰ ਕਿਡਨੀ ‘ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਯੂਰੀਆ ਨੂੰ ਫਿਲਟਰ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਸਾਹ ‘ਚ ਬਦਬੂ ਆਉਂਦੀ ਹੈ।

- Advertisement -

ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵੀ ਸਾਹ ਦੀ ਬਦਬੂ ਆ ਸਕਦੀ ਹੈ। ਜ਼ਿਆਦਾਤਰ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸ਼ੂਗਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ, ਕਿਉਂਕਿ ਅਜਿਹੀ ਹਾਲਤ ਵਿੱਚ ਮੂੰਹ ਵਿੱਚੋਂ ਐਸੀਟੋਨ ਵਰਗੀ ਬਦਬੂ ਆਉਣ ਲੱਗਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment