ਤਾੜੀ ਵਜਾਉਣ ਦੇ ਨੇ ਅਨੇਕਾਂ ਫਾਇਦੇ, ਰਹਿ ਸਕਦੇ ਹੋ ਤੰਦਰੁਸਤ ਤੇ ਸਿਹਤਮੰਦ

TeamGlobalPunjab
3 Min Read

ਨਿਊਜ਼ ਡੈਸਕ :- ਜਦੋਂ ਵੀ ਅਸੀਂ ਖੁਸ਼ ਹੁੰਦੇ ਹਾਂ ਤਾਂ ਹੱਸ-ਬੋਲ ਕੇ ਜਾਂ ਫਿਰ ਤਾੜੀਆਂ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ। ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਦਾ ਸਭ ਤੋਂ ਵਧੀਆ ਤਾੜੀਆਂ ਵਜਾਉਣਾ ਹੈ। ਅਸੀਂ ਬੇਸ਼ੱਕ ਤਾੜੀ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਤਾੜੀਆਂ ਵਜਾਉਣਾ, ਜਿਸ ਨੂੰ ਮੈਡੀਕਲ ਭਾਸ਼ਾ ’ਚ ਕਲੈਪਿੰਗ ਥੈਰੇਪੀ ਵੀ ਕਹਿੰਦੇ ਹਨ। ਇਹ ਥੈਰੇਪੀ ਭਾਰਤ ’ਚ ਇਕ ਪਰੰਪਰਾ ਬਣ ਗਈ ਹੈ, ਜੋ ਭਜਨ, ਕੀਰਤਨ, ਜਾਪ ਤੇ ਆਰਤੀ ਸਮੇਂ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਹੈ। ਕਲੈਪਿੰਗ ਥੈਰੇਪੀ ਨਾ ਸਿਰਫ ਤੁਹਾਡੇ ਮਾਨਸਿਕ ਸਿਹਤ ਲਈ ਜ਼ਰੂਰੀ ਹੈ, ਸਗੋਂ ਤੁਹਾਡੀ ਓਵਰਆਲ ਹੈਲਥ ਲਈ ਵੀ ਫਾਇਦੇਮੰਦ ਹੈ।

ਐਕਿਊਪ੍ਰੈਸ਼ਰ ਦੇ ਪ੍ਰਾਚੀਨ ਵਿਗਿਆਨ ਮੁਤਾਬਕ ਸਰੀਰ ਦੇ ਮੁੱਖ ਅੰਗਾਂ ਦੇ ਦਬਾਅ ਕੇਂਦਰ ਪੈਰਾਂ ਤੇ ਹੱਥਾਂ ਦੇ ਤਿਲਾਂ ’ਤੇ ਹੈ। ਜੇਕਰ ਇਨ੍ਹਾਂ ਦਬਾਅ ਕੇਂਦਰਾਂ ਦੀ ਮਾਲਿਸ਼ ਕੀਤੀ ਜਾਵੇ ਤਾਂ ਇਹ ਕਈ ਬਿਮਾਰੀਆਂ ਤੋਂ ਰਾਹਤ ਦੇ ਸਕਦੇ ਹਨ, ਜੋ ਸਾਡੀ ਬਾਡੀ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਦਬਾਅ ਕੇਂਦਰਾਂ ਨੂੰ ਦਬਾ ਕੇ, ਖ਼ੂਨ ਤੇ ਆਕਸੀਜਨ ਦੇ ਸੰਚਾਰ ਨੂੰ ਅੰਗਾਂ ’ਚ ਵਧੀਆ ਤਰੀਕੇ ਨਾਲ ਪਹੁੰਚਾਇਆ ਜਾ ਸਕਦਾ ਹੈ। ਕੁਝ ਦੇਰ ਤਾੜੀਆਂ ਵਜ੍ਹਾ ਕੇ ਤੁਸੀਂ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹੋ। ਆਓ ਜਾਣਦੇ ਹਾਂ ਤਾੜੀਆਂ ਵਜਾਉਣ ਦੇ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।

ਤੁਸੀਂ ਪਾਰਕ ’ਚ ਸਵੇਰੇ-ਸਵੇਰੇ ਲੋਕਾਂ ਨੂੰ ਤਾੜੀਆਂ ਵਜਾਉਂਦੇ ਹੋਏ ਤਾਂ ਜ਼ਰੂਰ ਦੇਖਿਆ ਹੋਵੇਗਾ। ਤਾੜੀਆਂ ਵਜਾਉਣ ਨਾਲ ਪਾਜ਼ੇਟਿਵ ਸਿਗਨਲ ਦਿਮਾਗ ’ਚ ਜਾਂਦੇ ਹਨ, ਜਿਸ ਨਾਲ ਤੁਹਾਡਾ ਸਟਰੈੱਸ ਘੱਟ ਹੁੰਦਾ ਹੈ ਤੇ ਤੁਸੀਂ ਰਿਲੈਕਸ ਮਹਿਸੂਸ ਕਰਦੇ ਹੋ। ਹੈਪੀ ਹਾਰਮੋਨ ਲਈ ਬਹੁਤ ਜ਼ਰੂਰੀ ਹੈ ਤਾੜੀਆਂ ਵਜਾਉਣਾ।

-ਸਾਡੇ ਹੱਥਾਂ ’ਚ 29 ਐਕਿਊਪ੍ਰੈਸ਼ਰ ਪੁਆਇੰਟਸ ਹੁੰਦੇ ਹਨ, ਤਾੜੀਆਂ ਵਜਾਉਣ ਸਮੇਂ ਇਨ੍ਹਾਂ ਸਾਰੇ ਐਕਿਊਪ੍ਰੈਸ਼ਰ ’ਤੇ ਦਬਾਅ ਪੈਂਦਾ ਹੈ, ਜਿਸ ਨਾਲ ਸਰੀਰ ਦੇ ਸਾਰੇ ਅੰਗਾਂ ’ਚ ਊਰਜਾ ਦਾ ਪ੍ਰਵਾਹ ਹੁੰਦਾ ਹੈ ਤੇ ਤਾਜ਼ਗੀ ਮਿਲਦੀ ਹੈ। ਤਾੜੀਆਂ ਵਜਾਉਣ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ, ਇਸ ਨਾਲ ਹਾਰਟ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਾਲ ਹੀ ਸਾਹ ਦੀ ਸਮੱਸਿਆ ਵੀ ਇਸ ਨਾਲ ਘੱਟ ਹੋ ਸਕਦੀ ਹੈ।

- Advertisement -

-ਤਾੜੀਆਂ ਵਜਾਉਣ ਨਾਲ ਤੁਹਾਡੀ ਸਿਹਤ ’ਚ ਸਫ਼ੈਦ ਸੈਲਸ ਵਧਦੇ ਹਨ ਤੇ ਨਾਲ ਹੀ ਤੁਹਾਡੀ ਇਮਊਨਿਟੀ ਵੀ ਵਧਦੀ ਹੈ। ਜੇਕਰ ਤੁਸੀਂ ਅਸਕਰ ਇਨਫੈਕਸ਼ਨ ਦੀ ਚਪੇਟ ’ਚ ਆ ਜਾਂਦੇ ਹੋ ਤਾਂ ਮੁਮਕਿਨ ਹੈ ਕਿ ਤੁਹਾਡੀ ਇਮਊਨਿਟੀ ਠੀਕ ਹੈ।

-ਤਾੜੀਆਂ ਵਜਾਉਣ ਨਾਲ ਬੱਚਿਆਂ ਦੀ ਮੈਮੋਰੀ ’ਚ ਵਾਧਾ ਹੁੰਦਾ ਹੈ। ਬੱਚਿਆਂ ’ਚ ਇਕਾਗਰਤਾ ਵੱਧਦੀ ਹੈ ਨਾਲ ਹੀ ਉਨ੍ਹਾਂ ਦੀ ਹੈਂਡਰਾਈਟਿੰਗ ’ਚ ਸੁਧਾਰ ਆਉਂਦਾ ਹੈ।

-ਜੇਕਰ ਤੁਹਾਨੂੰ ਅਕਸਰ ਪਿੱਠ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਇਕ ਵਾਰ ਕਲੈਪਿੰਗ ਥੈਰੇਪੀ ਜ਼ਰੂਰ ਕਰਨੀ ਚਾਹੀਦੀ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਤੇ ਤੁਸੀਂ ਨਾਰਮਲ ਜ਼ਿੰਦਗੀ ਜੀਅ ਸਕੋਗੇ।

-ਜ਼ੋਰ-ਜ਼ੋਰ ਨਾਲ ਤਾੜੀਆਂ ਵਜਾਉਣ ਨਾਲ ਤੁਹਾਡੀ ਪਾਚਣ ਪ੍ਰਕਿਰਿਆ ਠੀਕ ਰਹਿੰਦੀ ਹੈ। ਖਾਣ ਦੀ ਗਲ਼ਤ ਆਦਤਾਂ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ’ਚ ਤਾੜੀਆਂ ਵਜਾਉਣ ਨਾਲ ਇਸ ਸਮੱਸਿਆ ਤੋਂ ਕਾਫੀ ਹੱਦ ਤਕ ਛੁਟਕਾਰਾ ਪਾਇਆ ਜਾ ਸਕਦਾ ਹੈ।

TAGGED: ,
Share this Article
Leave a comment