ਅਮਰੀਕੀ ਫ਼ੌਜ ‘ਚ ਭਰਤੀ ਹੋਣ ਵਾਲਾ ਸਭ ਤੋਂ ਛੋਟੀ ਉਮਰ ਦਾ ਪੰਜਾਬੀ ਨੌਜਵਾਨ

Rajneet Kaur
1 Min Read

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਮੁੱਗੋਵਾਲ  ਦਾ ਨੌਜਵਾਨ ਅਮਰੀਕਾ ਦੀ ਫ਼ੌਜ ਵਿਚ ਭਰਤੀ ਹੋਇਆ ਹੈ। 20 ਸਾਲਾ ਜਸ਼ਨ ਸੰਘਾ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਵਾਲਾ ਸਭ ਤੋਂ ਛੋਟਾ ਨੌਜਵਾਨ ਪੰਜਾਬੀ ਹੈ।

ਜਸ਼ਨ ਸੰਘਾ ਦੇ ਪਿਤਾ ਗੁਰਜੀਤ ਸਿੰਘ ਸੰਘਾ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਛੇ ਸਾਲ ਪਹਿਲਾਂ ਹੀ ਅਮਰੀਕਾ ਆਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੂਬੇਦਾਰ ਸਾਧੂ ਸਿੰਘ ਵੀ ਭਾਰਤੀ ਫ਼ੌਜ ਵਿਚ ਸਨ ਜਿਸ ਕਾਰਨ ਪੋਤਾ ਸ਼ੁਰੂ ਤੋਂ ਹੀ ਫ਼ੌਜੀ ਜਵਾਨਾਂ ਦੀਆਂ ਕਹਾਣੀਆਂ ਸੁਣਦਾ ਹੋਇਆ ਵੱਡਾ ਹੋਇਆ। ਉਨ੍ਹਾਂ ਦੱਸਿਆ ਕਿ ਉਹ ਭਾਰਤੀ ਫ਼ੌਜ ਵਿਚ ਤਾਂ ਭਰਤੀ ਨਾ ਹੋ ਸਕਿਆ ਪ੍ਰੰਤੂ ਅਮਰੀਕੀ ਫ਼ੌਜ ਵਿਚ ਭਰਤੀ ਹੋ ਕੇ ਉਸ ਨੇ ਫ਼ੌਜੀ ਬਣਨ ਦਾ ਸੁਪਨਾ ਪੂਰਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪਹੁੰਚ ਕੇ ਉਸ ਨੇ ਪਹਿਲਾਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਅਮਰੀਕੀ ਫ਼ੌਜ ਵਿਚ ਭਰਤੀਹੋ ਣ ਵਾਲੀ ਪਹਿਲੀ ਪ੍ਰੀਖਿਆ ਵਿਚ ਹੀ ਉਹ ਪਾਸ ਹੋ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment