ਟੈਕਸਸ : ਵਿਸ਼ਵ ਦੇ ਸਭ ਤੋਂ ਵੱਡੇ ਸਨੀਕਰਸ ਬਾਰ ਦਾ ਵੀਰਵਾਰ ਨੂੰ ਟੈਕਸਾਸ ਵਿੱਚ ਉਦਘਾਟਨ ਕੀਤਾ ਗਿਆ ਹੈ। ਇਹ ਦੋ ਫੁੱਟ ਉੱਚੀ ਅਤੇ 26 ਇੰਚ ਚੌੜਾਈ ਵਾਲੀ ਹੈ ਅਤੇ ਕਥਿਤ ਤੌਰ ਤੇ 43,000 ਨਿਯਮਤ ਸਨੀਕਰ ਬਾਰਾਂ ਦਾ ਆਕਾਰ ਹੈ।
ਇਸ ਦਾ ਨਾਮ ਦ ਬੈਨੇਮਥ (The benemoth) ਬਾਰ ਰੱਖਿਆ ਗਿਆ ਹੈ ਅਤੇ ਇਹ ਟੈਕਸਾਸ ਦੇ ਵਾਕੋ ਵਿਚ ਮਾਰਸ ਵਿਰਗਲੀ ਕੈਂਡੀ ਪਲਾਂਟ ਵਾਕੋ (Mars Wrigley candy plant in Waco) ਵਿਚ ਬਣਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਚਾਕਲੇਟ ਬਾਰ ਬਣਾਉਣ ਵਿਚ ਲਗਭਗ ਇਕ ਹਫਤਾ ਲੱਗ ਗਿਆ।
ਇਕ ਰਿਪੋਰਟ ਦੇ ਅਨੁਸਾਰ, ਸਭ ਤੋਂ ਵੱਡੇ ਸਨਕੀਕਰਜ਼ ਬਾਰ ਬਣਾਉਣ ਦਾ ਵਿਚਾਰ ਅਜੇ ਦੋ ਹਫਤੇ ਪਹਿਲਾਂ ਹੀ ਸਾਹਮਣੇ ਆਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਿਕਰਜ਼ ਬਾਰ ਦੇ ਮੈਨੇਜ਼ਰ ਰਿਊਡ ਇੰਗਬਰਸ ( Ruud Engbers.) ਨੇ ਦੱਸਿਆ ਕਿ ਇਸ ਬਾਰ ਬਹੁਤ ਵੱਡਾ ਅਤੇ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਟੈਕਸਾਸ ਦੇ ਵਿੱਚ ਸਭ ਕੁਝ ਹੀ ਵੱਡਾ ਵੱਡਾ ਹੈ।