ਏਅਰ ਇੰਡੀਆ ਦੀਆਂ ਮਹਿਲਾ ਕਰਮਚਾਰੀ ਇਸ ਦਿਨ ਤੋਂ ਨਵੀਂ ਵਰਦੀ ‘ਚ ਆਉਣਗੀਆਂ ਨਜ਼ਰ

Rajneet Kaur
3 Min Read

ਨਿਊਜ਼ ਡੈਸਕ: ਦੇਸ਼ ਦੀ ਸਭ ਤੋਂ ਪੁਰਾਣੀ ਏਅਰਲਾਈਨਜ਼ ‘ਚੋਂ ਇਕ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਵਰਦੀ ਜਲਦ ਹੀ ਬਦਲਣ ਵਾਲੀ ਹੈ। ਜਿਵੇਂ ਹੀ ਟਾਟਾ ਗਰੁੱਪ ਨੇ ਏਅਰ ਇੰਡੀਆ ਦੀ ਕਮਾਨ ਸੰਭਾਲੀ, ਉਸ ਨੇ ਏਅਰਲਾਈਨ ‘ਚ ਕਈ ਮਹੱਤਵਪੂਰਨ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਹੁਣ ਇਸ ਸਬੰਧ ‘ਚ ਏਅਰ ਇੰਡੀਆ ਦੇ ਚਾਲਕ ਦਲ ਦੇ ਮੈਂਬਰਾਂ ਲਈ ਜਲਦ ਹੀ ਨਵੇਂ ਡਰੈੱਸ ਡਿਜ਼ਾਈਨ ਕੀਤੇ ਜਾ ਰਹੇ ਹਨ।ਹੁਣ ਤੱਕ ਏਅਰ ਇੰਡੀਆ ਦੀਆਂ ਮਹਿਲਾ ਕਰੂ ਮੈਂਬਰ ਸਾੜੀਆਂ ਪਹਿਨਦੀਆਂ ਹਨ। ਪਰ ਹੁਣ ਉਨ੍ਹਾਂ ਲਈ ਨਵੀਂ ਡਰੈੱਸ ਡਿਜ਼ਾਈਨ ਕੀਤੀ ਜਾ ਰਹੀ ਹੈ।

ਨਵੀਂ ਡਰੈੱਸ  ਨੂੰ ਡਿਜ਼ਾਈਨ ਕਰਨ ਲਈ ਏਅਰ ਇੰਡੀਆ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਨਵੰਬਰ ਜਾਂ ਦਸੰਬਰ ਤੱਕ ਸਟਾਫ਼ ਨਵੀਂ ਵਰਦੀ ਵਿੱਚ ਨਜ਼ਰ ਆਵੇਗਾ। ਮਨੀਸ਼ ਮਲਹੋਤਰਾ ਏਅਰ ਇੰਡੀਆ ਦੇ 10,000 ਤੋਂ ਵੱਧ ਕਰਮਚਾਰੀਆਂ ਲਈ ਨਵੀਂ ਵਰਦੀ ਡਿਜ਼ਾਈਨ ਕਰਨਗੇ। ਇਨ੍ਹਾਂ ਵਿੱਚ ਕੈਬਿਨ ਕਰੂ, ਕਾਕਪਿਟ ਕਰੂ, ਜ਼ਮੀਨੀ ਅਤੇ ਸੁਰੱਖਿਆ ਅਮਲਾ ਸ਼ਾਮਲ ਹੈ। ਇਸ ਤੋਂ ਬਾਅਦ ਫਲਾਈਟ ਅਟੈਂਡੈਂਟ ਸਾੜੀ ‘ਚ ਨਜ਼ਰ ਨਹੀਂ ਆਵੇਗੀ।  ਸੂਤਰਾਂ ਨੇ ਦੱਸਿਆ ਕਿ ਕੈਬਿਨ ਕਰੂ, ਪਾਇਲਟਾਂ ਅਤੇ ਏਅਰ ਹੋਸਟੈਸਾਂ ਲਈ ਨਵੀਂ ਵਰਦੀ ਬਾਰੇ ਅਜੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਮਿਲੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੀਆਂ ਏਅਰ ਹੋਸਟੈਸਾਂ ਦੀ ਵਰਦੀ ਤੋਂ ਸਾੜੀ ਨੂੰ ਹਟਾਇਆ ਜਾ ਸਕਦਾ ਹੈ। ਇਸ ਬਾਰੇ ਚਰਚਾ ਚੱਲ ਰਹੀ ਹੈ।

ਜਦੋਂ ਤੋਂ ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ ਸੰਭਾਲਿਆ ਹੈ, ਏਅਰਲਾਈਨ ਗਲੋਬਲ ਮਾਰਕੀਟ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਬਦਲਾਅ ਕਰ ਰਹੀ ਹੈ। ਕਰੀਬ ਛੇ ਦਹਾਕਿਆਂ ਬਾਅਦ ਏਅਰਲਾਈਨ ਸਟਾਫ਼ ਦੇ ਪਹਿਰਾਵੇ ਵਿੱਚ ਬਦਲਾਅ ਹੋਵੇਗਾ। ਵਿਸਤਾਰਾ ਏਅਰਲਾਈਨ ਦੀ ਵਰਦੀ ਵੀ ਏਅਰ ਇੰਡੀਆ ਦੇ ਕਰਮਚਾਰੀਆਂ ਵਰਗੀ ਹੋਵੇਗੀ।

ਹਾਲਾਂਕਿ ਇਸ ਸਬੰਧੀ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਘਾਟੇ ‘ਚ ਚੱਲ ਰਹੀ ਏਅਰਲਾਈਨ ) ਆਪਣੀ ਰੀਬ੍ਰਾਂਡਿੰਗ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਪਿਛਲੇ ਮਹੀਨੇ, ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਆਪਣੀ ਨਵੀਂ ਬ੍ਰਾਂਡ ਪਛਾਣ ‘ਦਿ ਵਿਸਟਾ’ ਪੇਸ਼ ਕੀਤੀ, ਜੋ ਕਿ “ਅਸੀਮਤ ਸੰਭਾਵਨਾਵਾਂ” ਦਾ ਪ੍ਰਤੀਕ ਹੈ ਅਤੇ ਇੱਕ ਨਵੇਂ ਹਵਾਈ ਜਹਾਜ਼ ਦੇ ਪਹਿਰਾਵੇ ਦਾ ਪ੍ਰਤੀਕ ਹੈ, ਦੇ ਸੁਨਹਿਰੀ ਵਿੰਡੋ ਫਰੇਮ ਦੇ ਸਿਰੇ ਤੋਂ ਪ੍ਰੇਰਿਤ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment