ਵਿਦੇਸ਼ ‘ਚ ਮਾਂ ਨੇ ਰਚੀ ਸਾਜਿਸ਼, ਪੁੱਤ ਨੇ ਨਕਲੀ ਬੰਦੂਕ ਲੈ ਕੇ ਸਿਰੇ ਚੜਾਇਆ ਕੰਮ, ਹੁਣ ਜੇਲ੍ਹ ‘ਚ ਬੰਦ

Rajneet Kaur
2 Min Read

ਨਿਊਜ਼ ਡੈਸਕ: ਮਾਂ-ਪੁੱਤ ਦੇ ਕਾਰੇ ਨੇ ਉਨ੍ਹਾਂ ਨੂੰ ਵਿਦੇਸ਼ ‘ਚ ਜੇਲ੍ਹ ਕੱਟਣ ਲਈ ਮਜਬੂਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ  ਯੂ.ਕੇ. ਦੇ ਸ਼ਹਿਰ ਸਾਊਥੈਂਪਟਨ ’ਚ ਵਿਆਹ ਲਈ ਇਕੱਠੇ ਕੀਤੇ ਗਏ 8,000 ਪੌਂਡ ਚੋਰੀ ਕਰਨ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਮਾਂ-ਪੁੱਤ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ।

ਪੁਲਿਸ ਅਨੁਸਾਰ ਇਹ ਘਟਨਾ ਸਤੰਬਰ ਦੀ ਹੈ। ਜਦੋਂ ਸਥਾਨਕ ਸਿੱਖ ਭਾਈਚਾਰੇ ਦੀਆਂ ਔਰਤਾਂ ਕਿਸੇ ਕੁੜੀ ਦੇ ਵਿਆਹ ਲਈ ਇਕੱਠੇ ਕੀਤੇ ਪੈਸੇ ਗਿਣ ਰਹੀਆਂ ਸਨ ਜਦੋਂ ਇਕ ਹਥਿਆਰਬੰਦ ਵਿਅਕਤੀ ਸਾਊਥੈਂਪਟਨ ਸਥਿਤ ਘਰ ’ਚ ਦਾਖਲ ਹੋਇਆ ਅਤੇ ਜ਼ਬਰਦਸਤੀ ਨਕਦੀ ਲੈ ਗਿਆ। ਯੂਨੀਅਨ ਰੋਡ ਦੀ ਰਹਿਣ ਵਾਲੀ 41 ਸਾਲ ਦੀ ਕੁਲਵੰਤ ਕੌਰ ਨੂੰ ਚੋਰੀ ਦੀ ਸਾਜਿਸ਼ ਰਚਣ  ਦੇ ਦੋਸ਼ ਹੇਠ ਸਾਊਥੈਂਪਟਨ ਕ੍ਰਾਊਨ ਕੋਰਟ ਨੇ 15 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਉਸ ਦੇ ਪੁੱਤਰ ਜੰਗ ਸਿੰਘ ਲਖਨਪਾਲ (22) ਨੂੰ ਇਸੇ ਅਪਰਾਧ ਲਈ 30 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

ਅਪਣੀ ਮਾਂ ਨਾਲ ਹੀ ਰਹਿਣ ਵਾਲੇ ਲਖਨਪਾਲ ਨੇ ਕਬੂਲਿਆ ਹੈ ਕਿ ਉਸ ਕੋਲ ਨਕਲੀ ਬੰਦੂਕ ਸੀ।  ਪੁਲਿਸ ਨੇ ਦਸਿਆ ਕਿ 15 ਸਤੰਬਰ ਨੂੰ ਜਾਂਚ ਦੌਰਾਨ ਕਲੋਵੇਲੀ ਰੋਡ ’ਤੇ ਉਨ੍ਹਾਂ ਨੂੰ ਚੋਰੀ ਲਈ ਵਰਤੀ ਗਈ ਇਕ ਕਾਰ ਜਿਸ ਦੀ ਮਾਲਕ ਕੁਲਵੰਤ ਕੌਰ ਨਿਕਲੀ। ਇਸੇ ਆਧਾਰ ’ਤੇ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਡੇਟ ਕੌਨ ਜੇਸ ਸਵਿਫਟ ਨੇ ਕਿਹਾ, ‘‘ਕੁਲਵੰਤ ਕੌਰ ਅਤੇ ਲਖਨਪਾਲ ਨੇ ਉਨ੍ਹਾਂ ਲੋਕਾਂ ਤੋਂ ਇੰਨੀ ਵੱਡੀ ਰਕਮ ਚੋਰੀ ਕਰਨ ਦਾ ਬੇਰਹਿਮੀ ਵਾਲਾ ਫੈਸਲਾ ਕੀਤਾ ਜਿਸ ਬਾਰੇ ਉਹ ਜਾਣਦੇ ਸਨ, ਇਹ ਪੈਸਾ ਜੋ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਨ ਲਈ ਸੀ।’’

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment