ਪਿੰਡ ਜਿਸ ਨੂੰ ISIS ਅੱਤਵਾਦੀਆਂ ਨੇ ਐਲਾਨਿਆ ‘ਆਜ਼ਾਦ’, NIA ਨੇ 15 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

Rajneet Kaur
3 Min Read

ਨਿਊਜ਼ ਡੈਸਕ: NIA ਨੇ 15 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਭਾਰਤ ਦੀ ਧਰਤੀ ‘ਤੇ ਜਿਹਾਦ, ਖਿਲਾਫਤ ਅਤੇ ISIS ਦੇ ਝੰਡੇ ਲੈ ਕੇ ਜਾ ਰਹੇ ਸਨ। ਇਨ੍ਹਾਂ ਅੱਤਵਾਦੀਆਂ ਨੇ ਠਾਣੇ ਦੇ ਪੱਘਾ ਪਿੰਡ ਵਿੱਚ ਆਪਣਾ ਟਿਕਾਣਾ ਬਣਾਇਆ ਅਤੇ ਫਿਰ ਇਸਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ। ਉਹ ਉਸ ਪਿੰਡ ਨੂੰ ਅਲ-ਸ਼ਾਮ, ਲੈਂਡ ਐਂਡ ਸ਼ਾਮ ਅਤੇ ਦ ਲੇਵੈਂਟ ਕਹਿਣ ਲੱਗੇ। ISIS ਖਿਲਾਫ ਵੱਡੀ ਕਾਰਵਾਈ ਕਰਦੇ ਹੋਏ NIA ਦੀ ਟੀਮ ਨੇ ਕਰਨਾਟਕ ਅਤੇ ਮਹਾਰਾਸ਼ਟਰ ‘ਚ ਕਰੀਬ 44 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਅਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ।

NIA ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 1 ਪਿਸਤੌਲ, 2 ਏਅਰ ਗਨ, 8 ਤਲਵਾਰਾਂ, ਦੋ ਲੈਪਟਾਪ, 6 ਹਾਰਡ ਡਿਸਕ, 3 ਸੀਡੀਜ਼, 38 ਮੋਬਾਈਲ ਫ਼ੋਨ, 10 ਕਿਤਾਬਾਂ, 68 ਲੱਖ ਰੁਪਏ ਨਕਦ ਅਤੇ 51 ਹਮਾਸ ਦੇ ਝੰਡੇ ਬਰਾਮਦ ਕੀਤੇ ਹਨ। ਇਸ ਮਾਮਲੇ ‘ਚ ਜਿਨ੍ਹਾਂ 15 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦਾ ਨੇਤਾ ਸਾਕਿਬ ਅਬਦੁਲ ਹਮੀਦ ਨਚਨ ਉਰਫ ਰਵੀਸ਼ ਉਰਫ ਸਾਕਿਬ ਉਰਫ ਖਾਲਿਦ ਹੈ। NIA ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 15 ਅੱਤਵਾਦੀ ISIS ਦੇ ਮਹਾਰਾਸ਼ਟਰ ਮਾਡਿਊਲ ਦੇ ਮੈਂਬਰ ਹਨ। ਉਹ ਪਦਘਾ-ਬੋਰਾਵਿਲੀ ਤੋਂ ਕੰਮ ਕਰ ਰਹੇ ਸਨ। ਇਹ ਅੱਤਵਾਦੀ ਆਪਣੇ ਵਿਦੇਸ਼ੀ ਆਕਾਵਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਹ ਭਾਰਤ ਵਿੱਚ ਦਹਿਸ਼ਤਗਰਦੀ ਅਤੇ ISIS ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੇ ਸਨ।ਇਹ ਲੋਕ IED ਵੀ ਬਣਾ ਰਹੇ ਸਨ। ਉਨ੍ਹਾਂ ਦਾ ਉਦੇਸ਼ ਜਹਾਦ, ਖ਼ਿਲਾਫ਼ਤ, ਆਈ.ਐਸ.ਆਈ.ਐਸ. ਦੇ ਰਾਹ ‘ਤੇ ਚੱਲ ਕੇ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਿਗਾੜਨਾ ਸੀ। ਉਹ ਭਾਰਤ ਸਰਕਾਰ ਵਿਰੁੱਧ ਜੰਗ ਛੇੜਨ ਦਾ ਕੰਮ ਕਰ ਰਹੇ ਸਨ।

ਏਜੰਸੀ ਨੇ ਆਦਿਲ ਖੌਟ ਤੋਂ ਹਮਾਸ ਦੇ ਝੰਡੇ ਬਰਾਮਦ ਕੀਤੇ। ਜਦੋਂਕਿ ਫਿਰੋਜ਼ ਦਸਤਗੀਰ, ਰਾਜੀਲ ਨਾਚਨ, ਜ਼ੀਸ਼ਾਨ ਏਜਾਜ਼ ਮੁੱਲਾ ਅਤੇ ਮੁਕਸ਼ੀਲ ਮਕਬੂਲ ਕੋਲੋਂ ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਸੈਫ ਅਤੀਕ ਨਚਨ, ਰੇਹਾਨ ਅਸ਼ਫਾਕ ਅਤੇ ਆਤਿਫ ਨਾਸਿਰ ਤੋਂ 68 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਦੱਸ ਦੇਈਏ ਕਿ ਏਜੰਸੀ ਨੇ 6 ਨਵੰਬਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਦਰਜ ਕੀਤੇ ਇਸ ਮਾਮਲੇ ਨੂੰ ਜਾਂਚ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment