ਪੀਏਯੂ ਦੇ ਵੀਸੀ ਦਾ ਰੇੜਕਾ! ਕੰਗ ਨੇ ਗਵਰਨਰ ‘ਤੇ ਚੁੱਕੇ ਸਵਾਲ

Global Team
2 Min Read

ਚੰਡੀਗੜ੍ਹ : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਗਵਰਨਰ ਪੰਜਾਬ ਅਤੇ ਸੂਬਾ ਸਰਕਾਰ ਆਹਮੋ ਸਾਹਮਣੇ ਹਨ। ਲਗਾਤਾਰ ਬਿਆਨਬਾਜੀ ਚੱਲ ਰਹੀ ਹੈ। ਜਿਸ ਦੇ ਚਲਦਿਆਂ ਗਵਰਨਰ ਪੰਜਾਬ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਲਵਿੰਦਰ ਸਿੰਘ ਕੰਗ ਵੱਲੋਂ ਪੀਸੀ ਜਰੀਏ ਗਵਰਨਰ ‘ਤੇ ਨਾ ਸਿਰਫ ਗੰਭੀਰ ਦੋਸ਼ ਲਾਏ ਗਏ ਹਨ ਬਲਕਿ ਮਾਮਲੇ ‘ਚ ਨਾ ਆਉਣ ਲਈ ਵੀ ਕਿਹਾ ਹੈ।

ਦੱਸ ਦੇਈਏ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਦੇ ਲਈ ਡਾ. ਸਤਬੀਰ ਸਿੰਘ ਗੋਸਲ ਦਾ ਨਾਮ ਸਾਹਮਣੇ ਆਇਆ ਸੀ ਪਰ ਇਸ ਨਿਯੁਕਤੀ ਨੂੰ ਗਵਰਨਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਬਾਰੇ ਬੋਲਦਿਆਂ ਕੰਗ ਨੇ ਕਿਹਾ ਕਿ ਗਵਰਨਰ ਵੱਲੋਂ ਆਪਣੀ ਪੀਸੀ ‘ਚ ਅਦਾਲਤ ਦੇ ਕੁਝ ਫੈਸਲਿਆਂ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਰਿਆਣਾ ਅਤੇ ਪੰਜਾਬ ਖੇਤੀਬਾੜੀ ਐਕਟ 1977 ਦੇ ਤਹਿਤ ਬਣੀ ਹੈ ਜਿਸ ਲਈ ਬਕਾਇਦਾ ਤੌਰ ‘ਤੇ ਬੋਰਡ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਵੈ ਮੁਖਤਿਆਰ ਸੰਸਥਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਿਨ੍ਹੇ ਵੀਸੀ ਲੱਗੇ ਹਨ ਉਹ ਬੋਰਡ ਆਫ ਮੈਨੇਜਮੈਂਟ ਵੱਲੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਬੋਰਡ ‘ਚ ਸਹਿਮਤੀ ਨਾ ਬਣੇ ਉੱਚੇ ਚਾਂਸਲਰ ਸ਼ਮੂਲੀਅਤ ਕਰ ਸਕਦਾ ਹੈ।

ਇਸ ਮੌਕੇ ਵਿਧਾਨ ਸਭਾ ਦੇ ਇਜਲਾਸ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਗਵਰਨਰ ‘ਤੇ ਦੋਸ਼ ਲਾਉਂਦਿਆਂ ਕੰਗ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਇਜਲਾਸ ਲਈ ਸਰਕਾਰ ਨੂੰ ਪਹਿਲਾਂ ਤੁਸੀਂ ਇਜਾਜ਼ਤ ਦਿੱਤੀ ਫਿਰ ਕਨੂੰਨੀ ਸਲਾਹ ਦਾ ਹਵਾਲਾ ਦੇ ਕੇ ਉਸ ਨੂੰ ਰੱਦ ਕਰ ਦਿੱਤਾ। ਕੰਗ ਨੇ ਕਿਹਾ ਕਿ ਇਹ ਸਮਝਣਾ ਮੁਸ਼ਕਲ ਹੈ ਕਿ ਤੁਸੀਂ ਕਨੂੰਨੀ ਸਲਾਹ ਲੈਂਦੇ ਹੋ ਜਾਂ ਰਾਜਨੀਤਕ।

Share This Article
Leave a Comment