ਸੁਰੇਸ਼ ਅਰੋੜਾ ਦੇ ਸੇਵਾਕਾਲ ‘ਚ ਸਤੰਬਰ ਤੱਕ ਹੋਇਆ ਵਾਧਾ

Prabhjot Kaur
2 Min Read

ਨਵੀਂ ਦਿੱਲੀ: ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅਰੋੜਾ ਦੇ ਸੇਵਾਕਾਲ ‘ਚ ਵਾਧੇ ਦੀ ਮੰਜੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਰੋੜਾ ਦੇ ਸੇਵਾਕਾਲ ‘ਚ 8 ਮਹੀਨੇ ਦਾ ਵਾਧਾ ਕੀਤਾ ਹੈ। ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਕੇਂਦਰ ਸਰਕਾਰ ਨੇ ਇੱਕ ਸਾਲ ਲਈ ਆਪਣੇ ਅਹੁਦੇ ‘ਤੇ ਬਣੇ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਤਰਾਂ ਅਰੋੜਾ ਨੂੰ ਕਾਰਜਕਾਲ ‘ਚ ਵਾਧੇ ਦੀ ਰਿਆਇਤ ਤੀਜੀ ਵਾਰ ਮਿਲੀ ਹੈ। ਤਾਜ਼ਾ ਹੁਕਮਾਂ ਉਪਰੰਤ ਡੀਜੀਪੀ ਸੁਰੇਸ਼ ਅਰੋੜਾ 30 ਸਤੰਬਰ 2019 ਤੱਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ।

Image result for suresh arora extension

ਦੱਸ ਦਈਏ ਕਿ ਸੁਰੇਸ਼ ਅਰੋੜਾ ਨੇ 30 ਸਤੰਬਰ 2018 ਨੂੰ ਸੇਵਾਮੁਕਤ ਹੋ ਜਾਣਾ ਸੀ, ਪਰ ਸੁਪਰੀਮ ਕੋਰਟ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸੂਬਿਆਂ ਨੂੰ ਪੁਲਿਸ ਮੁਖੀ ਲਈ ਤਿੰਨ ਅਫ਼ਸਰਾਂ ਦੇ ਨਾਂਅ ਯੂਪੀਐਸਸੀ ਨੂੰ ਸੌਂਪਣੇ ਹੋਣਗੇ ਤੇ ਕਮਿਸ਼ਨ ਉਨ੍ਹਾਂ ਵਿੱਚੋਂ ਇੱਕ ਸੂਬੇ ਦਾ ਡੀਜੀਪੀ ਲਾਵੇਗਾ। ਪਰ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਸਮੇਤ ਪੰਜ ਹੋਰ ਸੂਬਿਆਂ ਵੱਲੋਂ ਡੀਜੀਪੀ ਦੀ ਨਿਯੁਕਤੀ ਆਪਣੇ ਪੱਧਰ ‘ਤੇ ਕਰਨ ਸਬੰਧੀ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਪੰਜਾਬ ਵੱਲੋਂ ਪਾਈ ਪਟੀਸ਼ਨ ਕਾਰਨ ਅਰੋੜਾ ਨੂੰ ਪਹਿਲਾਂ 31 ਦਸੰਬਰ ਤੱਕ ਤੇ ਫਿਰ ਫੈਸਲਾ ਨਾ ਹੋਣ ਕਾਰਨ 31 ਜਨਵਰੀ 2019 ਤੱਕ ਆਰਜ਼ੀ ਵਾਧਾ ਦੇ ਦਿੱਤਾ ਸੀ। ਪਰ ਹੁਣ ਕੇਂਦਰ ਨੇ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਪੱਕਾ ਵਾਧਾ ਕਰ ਦਿੱਤਾ ਹੈ, ਹੁਣ ਡੀਜੀਪੀ ਅਰੋੜਾ 30 ਸਤੰਬਰ 2019 ਤੱਕ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ।

Share this Article
Leave a comment