ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮੁੰਬਈ ਪੁਲਿਸ ਦੇ ਸੀਨੀਅਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਲਮਾਨ ਖਾਨ ਦੀ ਸ਼ੂਟਿੰਗ ਸਾਈਟ ‘ਤੇ ਸ਼ੂਟਿੰਗ ਦੌਰਾਨ ਇਕ ਵਿਅਕਤੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਪੁੱਛਗਿੱਛ ਕਰਨ ‘ਤੇ ਵਿਅਕਤੀ ਨੇ ਗੈਂਗ.ਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਧਮ.ਕੀ ਦੇਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਲਈ ਸ਼ਿਵਾਜੀ ਪਾਰਕ ਥਾਣੇ ਲਿਜਾਇਆ ਗਿਆ ਹੈ।
ਮੁੰਬਈ ਪੁਲਿਸ ਮੁਤਾਬਿਕ ਦਾਦਰ ਵੈਸਟ ‘ਚ ਸਲਮਾਨ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਸਲਮਾਨ ਦਾ ਇਕ ਪ੍ਰਸ਼ੰਸਕ ਸ਼ੂਟਿੰਗ ਦੇਖਣਾ ਚਾਹੁੰਦਾ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਗੁੱਸੇ ‘ਚ ਆਏ ਵਿਅਕਤੀ ਨੇ ਗੈਂਗ.ਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਲਿਆ, ਜਿਸ ਤੋਂ ਬਾਅਦ ਗਾਰਡ ਨੇ ਪੁਲਿਸ ਨੂੰ ਬੁਲਾਇਆ ਅਤੇ ਸਲਮਾਨ ਦੇ ਫੈਨ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਫਿਲਹਾਲ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੇ ਮਹੀਨੇ ਹੀ ਪੁਲਿਸ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਕਰਨਾਟਕ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਵਿਅਕਤੀ ਨੇ ਹਾਲ ਹੀ ‘ਚ ਸਲਮਾਨ ਖਾਨ ਨੂੰ ਜਾ.ਨੋਂ ਮਾਰਨ ਦੀ ਧਮ.ਕੀ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਲ ਹੀ ‘ਚ ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਰੂਮ ‘ਚ ਸਲਮਾਨ ਖਾਨ ਅਤੇ ਇਕ ਹੋਰ ਗਾਇਕ ਨੂੰ ਜਾ.ਨੋਂ ਮਾ.ਰਨ ਦੀਆਂ ਧਮ.ਕੀਆਂ ਦਿੱਤੀਆਂ ਗਈਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।