Breaking News
Flipkart Sells door mats With Golden temple Pictures

ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਧਮਕੀ ਦੇਣ ਵਾਲੇ ਸ਼ਿਵ ਸੈਨਾ ਆਗੂ ਖਿਲਾਫ ਸਿੱਖ ਕੌਮ ਨੇ ਖੋਲ੍ਹਿਆ ਮੋਰਚਾ ਗ੍ਰਿਫ਼ਤਾਰੀ ਦੀ ਕੀਤੀ ਮੰਗ

 ਗੁਰਦਾਸਪੁਰ : ਜਿਸ ਦਿਨ ਤੋਂ ਸੁਧੀਰ ਸੂਰੀ ਦਾ ਕਤਲ ਹੋਇਆ ਹੈ ਲਗਾਤਾਰ ਸਿੱਖ ਕੌਮ ਖਿਲਾਫ਼ ਸ਼ਿਵ ਸੈਨਿਕਾਂ ਵੱਲੋਂ ਊਲ ਜਲੂਲ ਬੋਲਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਬੀਤੇ ਗੁਰਦਾਸਪੁਰ ਤੋਂ ਸ਼ਿਵ ਸੈਨਾ ਦੇ ਆਗੂ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਧਮਕੀ ਦਿੱਤੀ ਗਈ ਸੀ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਉਪਰੰਤ ਸਿੱਖ ਜਥੇਬੰਦੀਆਂ ਵੱਲੋਂ SSP ਦਫਤਰ ਗੁਰਦਾਸਪੁਰ ਦਾ ਘਿਰਾਓ ਕੀਤਾ ਗਿਆ। 

ਸਿੱਖ ਜਥੇਬੱਦੀਆਂ ਵੱਲੋਂ ਪ੍ਰਦਰਸ਼ਨ ਕਰਦਿਆਂ ਸ਼ਿਵ ਸੈਨਾ ਆਗੂ ਸੋਨੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ । ਉੱਧਰ ਦੂਜੇ ਪਾਸੇ ਸੋਨੀ ਵੱਲੋਂ ਮਾਫੀ ਮੰਗ ਲਈ ਗਈ ਹੈ। ਸੋਨੀ ਦਾ ਕਹਿਣਾ ਹੈ ਕਿ ਉਸ ਵੱਲੋਂ ਗਲਤੀ ਨਾਲ ਅਜਿਹਾ ਬਿਆਨ ਦਿੱਤਾ ਗਿਆ ਕਿਉਂਕਿ ਸ੍ਰੀ ਦਰਬਾਰ ਸਾਹਿਬ ਲਈ ਉਨ੍ਹਾਂ ਦੇ ਮਨ ਵਿੱਚ ਬਹੁਤ ਸ਼ਰਧਾ ਹੈ। 

ਉੱਧਰ ਦੂਜੇ ਪਾਸੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਵੀ ਸੋਨੀ ਖਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਵੱਲੋਂ ਸੋਨੀ ਨੂੰ ਜਵਾਬ ਦਿੰਦਿਆ ਤਾੜਨਾ ਵੀ ਕੀਤੀ ਗਈ ਸੀ। 

ਹੁਣ ਜੇਕਰ ਪਿਛਲੇ ਸਮੇਂ ਦੀ ਗੱਲ ਕਰ ਲਈਏ ਤਾਂ ਕਈ ਸ਼ਿਵ ਸ਼ੈਨਾ ਆਗੂਆਂ ਵੱਲੋਂ ਸਿੱਖ ਕੌਮ ਖਿਲਾਫ਼ ਨਫਰਤ ਭਰੇ ਬਿਆਨ ਦਿੰਦੇ ਹੋਏ ਦੇਖਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਵਿਰੋਧ ਹੋਣ ਤੇ ਮਾਫੀ ਮੰਗ ਲਈ ਜਾਂਦੀ ਹੈ। ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਮੁਤਾਬਿਕ ਅਜਿਹੇ ਨਫਰਤੀ ਬਿਆਨ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਜੇਲਾਂ ਚ ਬੰਦ ਕਰਨਾ ਚਾਹੀਦਾ ਹੈ

 

Check Also

ਵਿਜਿਲੈਂਸ ਬਿਊਰੋ ਪੰਜਾਬ ਦੀ ਰਡਾਰ ‘ਤੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ

ਗੁਰਦਾਸਪੁਰ : ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜਿਲੈਂਸ ਬਿਊਰੋ ਪੰਜਾਬ ਦੀ ਰਡਾਰ ‘ਤੇ  …

Leave a Reply

Your email address will not be published. Required fields are marked *