ਸ਼ਿੰਦੇ ਦੀ ਤੁਲਨਾ ਡੱਡੂ ਨਾਲ ਕੀਤੇ ਜਾਣ ‘ਤੇ ਗੁੱਸੇ ‘ਚ ਆਏ ਸ਼ਿਵ ਸੈਨਾ ਵਿਧਾਇਕ, ਭਾਜਪਾ ਨੂੰ ਕਹੀ ਇਹ ਗੱਲ

Rajneet Kaur
2 Min Read

ਨਿਊਜ਼ ਡੈਸਕ: ਮਹਾਰਾਸ਼ਟਰ ‘ਚ ਭਾਜਪਾ ਅਤੇ ਸ਼ਿੰਦੇ ਗਰੁੱਪ ਦੇ ਨੇਤਾਵਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਮਹਾਰਾਸ਼ਟਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਨਿਲ ਬੋਂਡੇ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕਿ ਡੱਡੂ ਭਾਵੇਂ ਕਿੰਨਾ ਵੀ ਮੋਟਾ ਕਿਉਂ ਨਾ ਹੋ ਜਾਵੇ, ਉਹ ਹਾਥੀ ਨਹੀਂ ਬਣ ਸਕਦਾ। ਇਸ ‘ਤੇ ਸ਼ਿਵ ਸੈਨਾ ਯਾਨੀ ਸ਼ਿੰਦੇ ਧੜੇ ਦੇ ਵਿਧਾਇਕ ਗੁੱਸੇ ‘ਚ ਆ ਗਏ ਹਨ। ਉਨ੍ਹਾਂ ਨੇ  ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਸਾਬਕਾ ਮੰਤਰੀ ਨੂੰ ਉਨ੍ਹਾਂ ਦੀ ਪਾਰਟੀ ਦੇ ’50 ਸ਼ੇਰਾਂ’ ਕਾਰਨ ਹੀ ਮੰਤਰੀ ਮੰਡਲ ‘ਚ ਜਗ੍ਹਾ ਮਿਲੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਸਾਰੇ ਮੁੱਖ ਅਖਬਾਰਾਂ ਵਿੱਚ ਇੱਕ ਪੂਰੇ ਪੰਨੇ ਦਾ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇੱਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਸ਼ਿੰਦੇ ਪ੍ਰਸਿੱਧੀ ਵਿੱਚ ਉਪ ਮੁੱਖ ਮੰਤਰੀ ਫੜਨਵੀਸ ਤੋਂ ਅੱਗੇ ਹਨ।

ਭਾਜਪਾ ਦੇ ਸੰਸਦ ਮੈਂਬਰ ਅਨਿਲ ਬੋਂਡੇ ਨੇ ਕਿਹਾ ਸੀ ਕਿ ਡੱਡੂ ਜਿੰਨਾ ਮਰਜ਼ੀ ਮੋਟਾ ਕਿਉਂ ਨਾ ਹੋ ਜਾਵੇ, ਉਹ ਹਾਥੀ ਨਹੀਂ ਬਣੇਗਾ। ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਦੇ (ਸ਼ਿੰਦੇ) ਸਲਾਹਕਾਰ ਉਸ ਨੂੰ ਗਲਤ ਸਲਾਹ ਦੇ ਰਹੇ ਹਨ। ਊਧਵ ਠਾਕਰੇ ਸਮਝਦੇ ਸਨ ਕਿ ਮੁੰਬਈ ਪੂਰਾ ਮਹਾਰਾਸ਼ਟਰ ਹੈ ਅਤੇ ਹੁਣ ਏਕਨਾਥ ਸ਼ਿੰਦੇ ਨੂੰ ਲੱਗਦਾ ਹੈ ਕਿ ਠਾਣੇ ਪੂਰਾ ਮਹਾਰਾਸ਼ਟਰ ਹੈ। ਹਾਲਾਂਕਿ ਇਸ ਦਾ ਜਵਾਬ ਦਿੰਦੇ ਹੋਏ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਕਿਹਾ ਕਿ ਜਿਸ ਤਰ੍ਹਾਂ ਏਕਨਾਥ ਸ਼ਿੰਦੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਤੁਲਨਾ ਡੱਡੂ ਨਾਲ ਕਰ ਰਹੇ ਹਨ ਜਾਂ ਇਹ ਕਹਿ ਲਓ ਕਿ ਉਹ ਸਿਰਫ ਠਾਣੇ ਤੱਕ ਹੀ ਸੀਮਤ ਹਨ, ਜਿਸ ਦੀ ਮਦਦ ਨਾਲ ਤੁਸੀਂ (ਭਾਜਪਾ) ਮਹਾਰਾਸ਼ਟਰ ‘ਚ ਜਿੱਤ ਹਾਸਿਲ ਕੀਤੀ ਹੈ। ਤੁਸੀਂ ਲੋਕ ਬਾਲਾ ਸਾਹਿਬ ਦੀ ਮਦਦ ਨਾਲ ਅੱਗੇ ਵਧੇ ਹੋ। ਮਹਾਰਾਸ਼ਟਰ ਵਿੱਚ ਤੁਹਾਡਾ ਸਥਾਨ ਕੀ ਹੈ?

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment