ਅਮਰੀਕਾ ਦੇ ਅਸਮਾਨ ‘ਚ ਫਿਰ ਦਿਸਿਆ ‘ਜਾਸੂਸੀ ਗੁਬਾਰਾ’

Rajneet Kaur
2 Min Read
A high altitude balloon floats over Billings, Mont., on Wednesday, Feb. 1, 2023. The U.S. is tracking a suspected Chinese surveillance balloon that has been spotted over U.S. airspace for a couple days, but the Pentagon decided not to shoot it down due to risks of harm for people on the ground, officials said Thursday. (Larry Mayer/The Billings Gazette via AP)

ਨਿਊਜ਼ ਡੈਸਕ: ਅਮਰੀਕਾ ਦੇ ਅਸਮਾਨ ‘ਚ ਇਕ ਵਾਰ ਫਿਰ ਜਾਸੂਸੀ ਗੁਬਾਰਾ ਨਜ਼ਰ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਗੁਬਾਰਾ ਹਵਾਈ ਸੂਬੇ ਦੇ ਹੋਨੋਲੁਲੂ ਸੂਬੇ ਦੇ ਪੂਰਬੀ ਇਲਾਕੇ ‘ਚ ਦੇਖਿਆ ਗਿਆ ਹੈ। ਜਿਸ ਖੇਤਰ ‘ਚ ਇਹ ਵਿਸ਼ਾਲ ਗੁਬਾਰਾ ਦੇਖਿਆ ਗਿਆ ਹੈ, ਉਸ ਖੇਤਰ ‘ਚ ਕਈ ਵਪਾਰਕ ਉਡਾਣਾਂ ਉੱਡ ਰਹੀਆਂ ਹਨ। ਅਜਿਹੇ ‘ਚ ਇਹ ਗੁਬਾਰਾ ਇਨ੍ਹਾਂ ਹਵਾਈ ਉਡਾਣਾਂ ਲਈ ਖਤਰਾ ਬਣਿਆ ਹੋਇਆ ਹੈ। ਇਹ ਗੁਬਾਰਾ 40 ਹਜ਼ਾਰ ਤੋਂ 50 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਗੁਬਾਰਾ ਕਿੱਥੋਂ ਆਇਆ ਹੈ ਅਤੇ ਲੋਕਾਂ ਨੂੰ ਕੋਈ ਖਤਰਾ ਹੈ ਜਾਂ ਨਹੀਂ।

ਹਾਲ ਹੀ ਦੇ ਸਮੇਂ ਵਿੱਚ ਅਮਰੀਕੀ ਫੌਜ ਵੱਲੋਂ ਅਜਿਹੇ ਕਈ ਰਹੱਸਮਈ ਗੁਬਾਰਿਆਂ ਨੂੰ ਨਿਸ਼ਾਨਾ ਬਣਾ ਕੇ ਸੁੱਟਿਆ ਗਿਆ ਹੈ। ਹਾਲ ਹੀ ‘ਚ ਅਮਰੀਕੀ ਹਵਾਈ ਸੈਨਾ ਨੇ ਚੀਨ ਦੇ ਜਾਸੂਸੀ ਗੁਬਾਰੇ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚੀਨ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੀਨ ਨੇ ਇਸ ਨੂੰ ਮੌਸਮ ਦੀ ਜਾਣਕਾਰੀ ਲੈਣ ਵਾਲਾ ਗੁਬਾਰਾ ਦੱਸਿਆ ਸੀ ਅਤੇ ਅਮਰੀਕਾ ‘ਤੇ ਇਸ ਨੂੰ ਬੇਲੋੜਾ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਸੀ।

ਇਸ ਦੇ ਨਾਲ ਹੀ ਅਮਰੀਕਾ ਨੇ ਚੀਨ ‘ਤੇ ਗੁਬਾਰਿਆਂ ਦੀ ਮਦਦ ਨਾਲ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਜਿਸ ਗੁਬਾਰੇ ਨੂੰ ਨਿਸ਼ਾਨਾ ਬਣਾ ਕੇ ਸੁੱਟਿਆ ਗਿਆ ਸੀ, ਉਸ ਵਿੱਚ ਜਾਸੂਸੀ ਉਪਕਰਣ ਫਿੱਟ ਸਨ। ਅਮਰੀਕਾ ਨੇ ਚੀਨ ਦੇ ਇਸ ਕਥਿਤ ਜਾਸੂਸੀ ਗੁਬਾਰੇ ਨੂੰ ਸਫਲਤਾਪੂਰਵਕ ਬਰਾਮਦ ਕੀਤਾ ਹੈ। ਇਸ ਵਿਚਲੇ ਸੈਂਸਰ ਅਤੇ ਹੋਰ ਮਲਬੇ ਦੀ ਜਾਂਚ ਹੁਣ ਅਮਰੀਕਾ ਕਰੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment