ਇਕ ਜਰਨੈਲ ਦੀਆਂ ਭਾਵਨਾਵਾਂ ਅਤੇ ਦਿੱਲੀ ਦੰਗੇ

TeamGlobalPunjab
4 Min Read

-ਅਵਤਾਰ ਸਿੰਘ

ਇਨਸਾਨ ਦੀਆਂ ਭਾਵਨਾਵਾਂ ਦਾ ਸਮੁੰਦਰ ਜਦੋਂ ਉਛਲਦਾ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ। ਆਮ ਲੋਕਾਂ ਨੂੰ ਉਹ ਜਨੂੰਨੀ ਲਗਦਾ ਹੈ ਜਦਕਿ ਉਸ ਦੀਆਂ ਸੱਚੀਆਂ ਭਾਵਨਾਵਾਂ ਉਸ ਨੂੰ ਆਪੇ ਤੋਂ ਬਾਹਰ ਕਰਦਿਆਂ ਹਨ। ਅਜਿਹਾ ਹੀ ਕੁਝ ਵਾਪਰਿਆ ਸੀ ਇਕ ਦਹਾਕਾ (2009) ਪਹਿਲਾਂ ਪੱਤਰਕਾਰ ਜਰਨੈਲ ਸਿੰਘ ਨਾਲ।

ਭਾਵੇਂ ਭਾਰਤ ਦੀ ਪੱਤਰਕਾਰਤਾ ਨੂੰ ਅੱਜ ਕੱਲ੍ਹ ਸਿਆਸਤ ਨੇ ਸੰਗਲ ਪਾਏ ਹੋਏ ਹਨ ਪਰ ਅਸਲੀ ਤੇ ਸੱਚੇ ਨਾਮਾਨਿਗਾਰ ਦੀ ਆਤਮਾ ਜਾਗ ਹੀ ਪੈਂਦੀ ਹੈ। ਉਸ ਵਲੋਂ ਲਿਖੀ ਹੋਈ ਖਬਰ ਮਾਲਕਾਂ ‘ਤੇ ਸਿਆਸੀ ਦਬਾਅ ਕਾਰਨ ਭਾਵੇਂ ਨਾ ਛਪੇ ਪਰ ਉਹ ਆਪਣਾ ਫਰਜ਼ ਨਿਭਾ ਦਿੰਦਾ ਹੈ।

ਅੱਜ ਸਾਡੇ ਕੋਲੋਂ ਪੱਤਰਕਾਰ ਤੋਂ ਸਿਆਸੀ ਆਗੂ ਬਣੇ ਜਰਨੈਲ ਸਿੰਘ ਵਿਛੜ ਗਏ ਹਨ। 1973 ਵਿੱਚ ਜਨਮ ਲੈਣ ਵਾਲੇ ਜਰਨੈਲ ਸਿੰਘ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਸਿਆਸਤ ਵਿੱਚ ਆਵੇਗਾ ਪਰ ਸਮੇਂ ਦੇ ਗੇੜ ਨੇ ਉਸ ਮਜਬੂਰ ਕਰ ਦਿੱਤਾ। ਆਪਣੇ ਪਿੰਡੇ ਉਪਰ ਹੰਢਾਏ ਸੰਤਾਪ ਦਿੱਲੀ ਦੰਗਿਆਂ ਦੀਆਂ ਘਟਨਾਵਾਂ ਉਸ ਦੇ ਮਨ ਨੂੰ ਹਰ ਵੇਲੇ ਵਲੂੰਧਰਦੀਆਂ ਰਹਿੰਦੀਆਂ ਸਨ।

- Advertisement -

ਜਰਨੈਲ ਸਿੰਘ 2009 ਵਿੱਚ ਉਦੋਂ ਚਰਚਾ ਵਿੱਚ ਆਇਆ ਜਦੋਂ ਉਸ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਵਲ ਅਚਾਨਕ ਜੁੱਤਾ ਸੁੱਟ ਦਿੱਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਮੀਡੀਆ ਵਿੱਚ ਉਸ ਨੇ ਇਸ ਘਟਨਾ ਬਾਰੇ ਕਿਹਾ ਸੀ ਕਿ ਉਸ ਨੂੰ ਆਪਣੇ ਵਲੋਂ ਕੀਤੇ ਉਪਰ ਅਫ਼ਸੋਸ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਕੇਵਲ ਭਾਵਨਾ ਦੇ ਵਹਿਨ ਵਿੱਚ ਕੀਤਾ ਗਿਆ। ਇਸ ਪਿੱਛੇ ਮੰਦਭਾਵਨਾ ਨਹੀਂ ਸੀ ਅਤੇ ਨਾ ਹੀ ਕੋਈ ਗਿਣੀਮਿਥੀ ਸਾਜਿਸ਼ ਸੀ। ਉਹ ਕਾਂਗਰਸ ਦੇ ਮੰਤਰੀ ਚਿਦੰਬਰਮ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੁੰਦੇ ਸਨ। ਇਸ ਕਰਕੇ ਸੁੱਟੀ ਗਈ ਜੁੱਤੀ ਵੀ ਖੱਬੇ ਪਾਸੇ ਡਿੱਗੀ ਸੀ।

ਇਥੋਂ ਤਕ ਕਿ ਜਰਨੈਲ ਸਿੰਘ ਨੇ ਚਿਦੰਬਰਮ ਦੀ ਮੁੰਬਈ ਹਮਲਿਆਂ ਤੋਂ ਬਾਅਦ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ ਸੀ। ਉਹ ਉਸ ਸਮੇਂ ਆਪੇ ਤੋਂ ਬਾਹਰ ਹੋ ਗਿਆ ਸੀ ਜਦੋਂ ਸਿੱਖ ਦੰਗਿਆਂ ਬਾਰੇ ਪੁਛੇ ਸਵਾਲ ‘ਤੇ ਚਿਦੰਬਰਮ ਨੇ ਕੋਈ ਜਵਾਬ ਨਹੀਂ ਦਿੱਤਾ ਸੀ।

ਇਹ ਸਵਾਲ ਹਰ ਵੇਲੇ ਉਸ ਦੇ ਦਿਲ ਵਿੱਚ ਰਹਿੰਦਾ ਸੀ। ਇਸ ਲਈ ਭਾਵਨਾਤਮਿਕ ਤੌਰ ‘ਤੇ ਉਹ ਆਪੇ ਤੋਂ ਬਾਹਰ ਹੋ ਗਿਆ ਸੀ। 2015 ਵਿੱਚ ਦਿੱਲੀ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਨੇ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਵਿਰੁੱਧ ਇੱਕ ਪ੍ਰਸਤਾਵ ਪਾਸ ਕੀਤਾ ਸੀ। ਇਸ ਵਿੱਚ ਸਰਕਾਰ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਦੰਗਿਆਂ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਲਈ ਮੰਗ ਕੀਤੀ ਸੀ।

ਇਹ ਪ੍ਰਸਤਾਵ ਜਰਨੈਲ ਸਿੰਘ ਨੇ ਹੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ। ਉਸ ਸਮੇਂ ਉਹ 1984 ਦੀਆਂ ਘਟਨਾ ਨੂੰ ਯਾਦ ਕਰਦਿਆਂ ਵਿਧਾਨ ਸਭਾ ਵਿੱਚ ਰੋਣ ਲਗ ਪਏ ਸਨ। ਇਸ ਤੋਂ ਬਾਅਦ ਸਾਰੀ ਕੈਬਨਿਟ ਭਾਵੁਕ ਹੋ ਗਈ ਸੀ।

- Advertisement -

ਜਰਨੈਲ ਸਿੰਘ ਜਨਵਰੀ, 2017 ਤੱਕ ਰਾਜੌਰੀ ਗਾਰਡਨ ਹਲਕੇ ਤੋਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਰਹੇ। ਪੰਜਾਬ ਦੀ ਸਿਆਸਤ ਵਿਚ ਕੁੱਦਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਲੜਨ ਲਈ ਲਈ ਅਸਤੀਫ਼ਾ ਦੇ ਦਿੱਤਾ ਸੀ। ਚੋਣ ਹਾਰਨ ਤੋਂ ਬਾਅਦ ਉਨ੍ਹਾਂ ਪਾਰਟੀ ਨੇ ਜਰਨੈਲ ਸਿੰਘ ਨੂੰ ਦਿੱਲੀ ਦੀ ਪੰਜਾਬੀ ਅਕਾਦਮੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਪਰ 2020 ਦੀਆਂ ਚੋਣਾਂ ਵਿੱਚ ਪਾਰਟੀ ਨੇ ਜਰਨੈਲ ਸਿੰਘ ਨੂੰ ਟਿਕਟ ਨਹੀਂ ਦਿੱਤੀ ਸੀ।

Share this Article
Leave a comment