ਫਰੀਦਕੋਟ: ਫਰੀਦਕੋਟ ਵਾਸੀਆਂ ਨੂੰ ਸ਼ਨੀਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 26 ਅਕਤੂਬਰ ਨੂੰ ਫਰੀਦਕੋਟ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ। ਇਸ ਦਿਨ 132 ਕੇਵੀ ਸਬ ਸਟੇਸ਼ਨ ਸਾਦਿਕ ਰੋਡ ਫਰੀਦਕੋਟ ਵਿਖੇ 11 ਕੇਵੀ ਬੱਸ ਪੱਟੀ ਨੰਬਰ 1 ਦੀ ਮੁਰੰਮਤ ਹੋਣ ਕਾਰਨ 132 ਕੇਵੀ ਸਬ ਸਟੇਸ਼ਨ ਫਰੀਦਕੋਟ ਤੋਂ ਚੱਲਦੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਬੰਦ ਰਹੇਗੀ।
ਇਸ ਦੇ ਨਾਲ ਹੀ ਫਿਰੋਜ਼ਪੁਰ ਰੋਡ, ਪੁਰੀ ਕਲੋਨੀ, ਭਾਨ ਸਿੰਘ ਕਲੋਨੀ, ਟੀਚਰ ਕਲੋਨੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਲਾਈਨ ਬਜ਼ਾਰ, ਆਦਰਸ਼ ਨਗਰ, ਸਿਵਲ ਹਸਪਤਾਲ ਫਰੀਦਕੋਟ, ਗਿਆਨੀ ਜ਼ੈਲ ਸਿੰਘ ਐਵੀਨਿਊ, ਮੁਹੱਲਾ ਮਾਹੀਖਾਨਾ, ਮੇਨ ਬਜ਼ਾਰ, ਮੁਹੱਲਾ ਸੇਠੀਆਂ, ਬਾਬਾ ਫਰੀਦ ਏਰੀਆ, ਅੰਬੇਦਕਰ ਨਗਰ, ਕੰਮੀਆਣਾ ਗੇਟ, ਪੁਰਾਣੀ ਕੈਂਟ ਰੋਡ, ਦਸਮੇਸ ਨਗਰ, ਸਾਰਾ ਸਾਦਿਕ ਰੋਡ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਫਰੀਦਕੋਟ ਵਿੱਚ ਬਿਜਲੀ ਬੰਦ ਰਹੇਗੀ। ਇਸੇ ਤਰ੍ਹਾਂ 220 ਕੇਵੀ ਸਬ-ਸਟੇਸ਼ਨ ਸਾਦਿਕ ਤੋਂ 66 ਕੇਵੀ ਗੋਲੇਵਾਲਾ-ਪੱਖੀ ਕਲਾਂ ਲਾਈਨਾਂ ਨੂੰ ਬਿਜਲੀ ਸਪਲਾਈ 26 ਅਕਤੂਬਰ ਨੂੰ ਬੰਦ ਰਹੇਗੀ। ਇਸ ਕਾਰਨ 66 ਕੇਵੀ ਸਬ-ਸਟੇਸ਼ਨ ਗੋਲੇਵਾਲਾ ਅਤੇ 66 ਕੇਵੀ ਸਬ-ਸਟੇਸ਼ਨ ਪੱਖੀ ਕਲਾਂ ਤੋਂ ਚੱਲਣ ਵਾਲੇ ਸਾਰੇ 11 ਕੇਵੀ ਫੀਡਰ ਸ਼ਹਿਰੀ/ਘਰੇਲੂ ਅਤੇ ਖੇਤੀਬਾੜੀ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।