ਪੰਜਾਬੀ ਨੇ ਕੀਤੀ ਸੀ ਅਜਿਹੀ ਗਲਤੀ ਕਿ ਹੁਣ ਭੁਗਤਣੀ ਪਵੇਗੀ ਸਜ਼ਾ

TeamGlobalPunjab
2 Min Read

ਵੈਨਕੂਵਰ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਮੰਨੇ ਜਾਂਦੇ ਮੁਲਕ ਕੈਨੇਡਾ ਤੋਂ ਇੱਕ ਪੰਜਾਬੀ ਨਾਲ ਸਬੰਧਤ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੇ ਵੈਨਕੂਵਰ ਆਈਲੈਂਡ ਦੇ ਸ਼ਹਿਰ ਡੰਕਨ ਦੀ ਅਦਾਲਤ ਵੱਲੋਂ ਕੇਹਰ ਗੈਰੀ ਸੰਘਾ ਨਾਮਕ ਪੰਜਾਬੀ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। ਸੰਘਾ ‘ਤੇ ਦੋਸ਼ ਹੈ ਕਿ ਉਸ ਵੱਲੋਂ ਆਪਣੀ ਕਿਰਾਏਦਾਰ ਔਰਤ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ।

ਮੀਡੀਆ ਰਿਪੋਰਟਾਂ ਮੁਤਾਬਿਕ ਸੰਘਾ ਨੂੰ ਇਸ ਦੋਸ਼ ਤਹਿਤ ਪੰਜ ਸਾਲਾਂ ਦੀ ਕੈਦ ਅਤੇ ਦੋ ਸਾਲ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਲਤ ਅੰਦਰ ਸੰਘਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਕਿਹਾ ਕਿ ਉਸ  ਤੋਂ ਆਪਣੇ ਗੁੱਸੇ ‘ਤੇ ਕਾਬੂ ਨਹੀਂ ਪਾਇਆ ਗਿਆ ਜਿਸ ਕਾਰਨ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ।

ਰਿਪੋਰਟਾਂ ਮੁਤਾਬਿਕ ਪੀੜਤ ਦੱਸੀ ਜਾਂਦੀ ਔਰਤ ਸੰਘਾ ਦੇ ਸਟੈਂਪਪਸ ਰੋਡ ‘ਤੇ ਪੈਂਦੇ ਘਰ ਦੀ ਬੇਸਮੈਂਟ ‘ਚ ਕਿਰਾਏ ‘ਤੇ ਰਹਿੰਦੀ ਸੀ। ਇਸ ਦੌਰਾਨ ਸੰਘਾ ਦੇ ਘਰ ਅੰਦਰੋਂ ਕੀਮਤੀ ਸਮਾਨ ਦੋ ਹਜ਼ਾਰ ਡਾਲਰ ਕੈਸ਼ ਅਤੇ ਸੋਨੇ ਦਾ ਕੀਮਤੀ ਸਮਾਨ ਚੋਰੀ ਹੋ ਗਿਆ ਸੀ ਜਿਸ ਦਾ ਸੰਘਾ ਨੂੰ ਆਪਣੀ ਕਿਰਾਏਦਾਰ ਔਰਤ ‘ਤੇ ਸ਼ੱਕ ਸੀ। ਇਸ ਤੋਂ ਗੁੱਸੇ ਵਿੱਚ ਆ ਕੇ ਸੰਘਾ ਆਪਣੀ ਕਿਰਾਏਦਾਰ ‘ਤੇ ਹਮਲਾ ਕਰ ਦਿੱਤਾ।

 

- Advertisement -

Share this Article
Leave a comment