ਵਰਲਡ ਡੈਸਕ : – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿੱਤ ਮੰਤਰੀ ਡਾ: ਅਬਦੁੱਲ ਹਫੀਜ਼ ਸ਼ੇਖ ਨੂੰ ਉਸਦੇ ਆਪਣੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਦਯੋਗ ਤੇ ਉਤਪਾਦਨ ਮੰਤਰੀ ਹਾਮਦ ਅਜ਼ਹਰ ਨੂੰ ਉਨ੍ਹਾਂ ਦੀ ਜਗ੍ਹਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਸੂਚਨਾ ਮੰਤਰੀ ਨੇ ਇਹ ਜਾਣਕਾਰੀ ਬੀਤੇ ਸੋਮਵਾਰ ਨੂੰ ਦਿੱਤੀ।
ਦੱਸ ਦਈਏ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼ਿਬਲੀ ਫਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਨੇ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਇੱਕ ਨਵੀਂ ਵਿੱਤ ਟੀਮ ਲਿਆਉਣ ਦਾ ਫੈਸਲਾ ਕੀਤਾ ਹੈ। 2018 ‘ਚ ਖਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਅਜ਼ਹਰ ਵਿੱਤ ਮੰਤਰਾਲੇ ਦਾ ਤੀਜਾ ਮੰਤਰੀ ਹੋਵੇਗਾ।
ਇਸਤੋਂ ਇਲ਼ਾਵਾ ਅਜ਼ਹਰ ਨੇ ਟਵੀਟ ਕੀਤਾ, ਮੈਨੂੰ ਪ੍ਰਧਾਨ ਮੰਤਰੀ ਦੁਆਰਾ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਾਲ ਹੀ ‘ਚ ਹੋਈਆਂ ਸੈਨੇਟ ਚੋਣਾਂ ‘ਚ ਯੂਸਫ਼ ਰਜ਼ਾ ਗਿਲਾਨੀ ਤੋਂ ਹਾਰਨ ਤੋਂ ਬਾਅਦ ਸ਼ੇਖ ਦੇ ਰਾਜਨੀਤਿਕ ਭਵਿੱਖ ਸਬੰਧੀ ਬੇਯਕੀਨੀ ਪਈ ਸੀ। ਸ਼ੇਖ ਨੂੰ ਪਿਛਲੇ ਸਾਲ ਵਿੱਤ ਮੰਤਰੀ ਬਣਾਇਆ ਗਿਆ ਸੀ। ਜਦਕਿ ਉਹ ਸੰਸਦ ਦਾ ਮੈਂਬਰ ਨਹੀਂ ਸੀ।