ਅਮਰੀਕੀ ਲੜਾਕੂ ਜਹਾਜ਼ ਨੇ ਸੁੱਟਿਆ ਚੀਨ ਦਾ ਜਾਸੂਸੀ ਗੁਬਾਰਾ

Rajneet Kaur
2 Min Read

ਵਾਸ਼ਿੰਗਟਨ:ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ’ਤੇ ਐਟਲਾਂਟਿਕ ਮਹਾਸਾਗਰ ਵਿੱਚ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਡੇਗ ਦਿੱਤਾ ਹੈ। ਵੇਰਵਿਆਂ ਅਨੁਸਾਰ ਵਰਜੀਨੀਆ ਲਾਗਲੇ ਹਵਾਈ ਸੈਨਾ ਦੇ ਅੱਡੇ ਤੋਂ ਜੰਗੀ ਜਹਾਜ਼ ਨੇ ਮਿਜ਼ਾਈਲ ਦਾਗੀ ਤੇ ਗੁਬਾਰੇ ਨੂੰ ਅਮਰੀਕੀ ਦੇ ਹਵਾਈ ਖੇਤਰ ਵਿੱਚ ਹੀ ਸਮੁੰਦਰ ਵਿੱਚ ਹੀ ਡੇਗ ਦਿੱਤਾ। ਇਸ ਕਾਰਵਾਈ ਸ਼ਨੀਵਾਰ ਦੁਪਹਿਰ ਨੂੰ ਅਮਰੀਕੀ ਸਮੇਂ ਅਨੁਸਾਰ 2.39 ’ਤੇ ਕੀਤੀ ਗਈ। 

ਦਸ ਦਈਏ ਕਿ  ਸ਼ੱਕੀ ਗੁਬਾਰਾ ਇੱਕ ਹਫ਼ਤਾ ਪਹਿਲਾਂ ਅਮਰੀਕੀ ਹਵਾਈ ਖੇਤਰ ਵਿੱਚ ਦਾਖ਼ਲ ਹੋਇਆ ਸੀ। ਅਮਰੀਕਾ ਨੇ ਇਸ ਨੂੰ ਜਾਸੂਸੀ ਗੁਬਾਰਾ ਕਿਹਾ, ਜਦਕਿ ਚੀਨ ਨੇ ਇਸ ਨੂੰ ਆਮ ਮੌਸਮ ਸੰਬੰਧੀ ਜਾਣਕਾਰੀ ਦਾ ਇਕੱਠ ਦੱਸ ਕੇ ਮਾਹੌਲ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਘਟਨਾ ਕਾਰਨ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਨਿਸ਼ਚਿਤ ਤੌਰ ‘ਤੇ ਵਿਗੜ ਗਏ ਸਨ।

ਇਸ ਤੋਂ ਪਹਿਲਾਂ ਅਮਰੀਕਾ ਨੇ ਇਕ ਮਿਜ਼ਾਈਲ ਦਾਗ ਕੇ ਉਸ ਗੁਬਾਰੇ ਨੂੰ ਨਸ਼ਟ ਕਰ ਦਿੱਤਾ ਜੋ ਲਗਪਗ ਤਿੰਨ ਦਿਨਾਂ ਤੋਂ ਅਸਮਾਨ ‘ਚ ਘੁੰਮ ਰਿਹਾ ਸੀ। ਇਸ ਲਈ ਵਾਧੂ ਚੌਕਸੀ ਵਰਤੀ ਗਈ। ਨੇੜਲੇ ਤਿੰਨ ਹਵਾਈ ਅੱਡਿਆਂ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ।ਇਸ ਤੋਂ ਪਹਿਲਾਂ ਮਾਹਿਰਾਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਗੁਬਾਰੇ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਇਸ ਦਾ ਮਲਬਾ ਆਮ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਸ ਦੌਰਾਨ, ਲਾਤੀਨੀ ਅਮਰੀਕੀ ਖੇਤਰ ਵਿੱਚ ਇੱਕ ਹੋਰ ਸ਼ੱਕੀ ਚੀਨੀ ਜਾਸੂਸੀ ਗੁਬਾਰਾ ਦੇਖਿਆ ਗਿਆ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੇ ਅਸਮਾਨ ਵਿੱਚ ਤਿੰਨ ਬੱਸਾਂ ਦੇ ਆਕਾਰ ਦਾ ਇੱਕ ਗੁਬਾਰਾ ਦੇਖਿਆ ਗਿਆ। ਇਹ ਚੀਨ ਦਾ ਜਾਸੂਸੀ ਗੁਬਾਰਾ ਹੋਣ ਦਾ ਸ਼ੱਕ ਹੈ, ਜਿਸ ਨੂੰ ਅਮਰੀਕਾ ਦੇ ਕਈ ਸੰਵੇਦਨਸ਼ੀਲ ਟਿਕਾਣਿਆਂ ‘ਤੇ ਉੱਡਦਾ ਦੇਖਿਆ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿਕਨ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਵਿਚਕਾਰ ਚੀਨ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment