ਪੈਨਸ਼ਨਰਾਂ ਨੇ ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾਉਣ ਲਈ ਹੜਤਾਲ ‘ਤੇ ਜਾਣ ਦਾ ਕੀਤਾ ਫੈਸਲਾ, 20 ਜੁਲਾਈ ਨੂੰ ਹੋਵੇਗਾ ਫੈਸਲਾ

Rajneet Kaur
2 Min Read

ਨਿਊਜ਼ ਡੈਸਕ: ਪੈਨਸ਼ਨ ਵਧਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਲੈਂਦੇ ਹੋ ਪੈਨਸ਼ਨ ਦਾ ਫਾਇਦਾ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਹਿਮ ਖਬਰ ਦੱਸਣ ਜਾ ਰਹੇ ਹਾਂ। ਮਿਲੀ ਜਾਣਕਾਰੀ ਅਨੁਸਾਰ  ਸਰਕਾਰ ਦੀ ਤਰਫੋਂ ਪੈਨਸ਼ਨ ਦੀ ਰਕਮ ਵਧਾਉਣ ਦੀ ਗੱਲ ਚੱਲ ਰਹੀ ਹੈ। ਫਿਲਹਾਲ ਪੈਨਸ਼ਨਰਾਂ ਨੇ ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾਉਣ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ।

ਦੱਸ ਦੇਈਏ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੀ ਪੈਨਸ਼ਨ ਯੋਜਨਾ EPS-95 ਦੇ ਤਹਿਤ ਆਉਣ ਵਾਲੇ ਪੈਨਸ਼ਨਰਾਂ ਦੀ ਘੱਟੋ-ਘੱਟ ਪੈਨਸ਼ਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੈਨਸ਼ਨਰ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਭੁੱਖ ਹੜਤਾਲ ‘ਤੇ ਬੈਠਣਗੇ। ਵਰਤਮਾਨ ਵਿੱਚ, ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਸ) ਦੇ ਤਹਿਤ ਪੈਨਸ਼ਨਰਾਂ ਲਈ ਘੱਟੋ ਘੱਟ 1,000 ਰੁਪਏ ਮਹੀਨਾਵਾਰ ਪੈਨਸ਼ਨ ਨਿਰਧਾਰਿਤ ਕੀਤੀ ਗਈ ਹੈ। ਇਹ ਪ੍ਰਣਾਲੀ ਸਤੰਬਰ, 2014 ਵਿੱਚ ਲਾਗੂ ਕੀਤੀ ਗਈ ਸੀ।

EPS-95 ਰਾਸ਼ਟਰੀ ਸੰਘਰਸ਼ ਕਮੇਟੀ  ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ 20 ਜੁਲਾਈ ਵੀਰਵਾਰ ਨੂੰ ਜੰਤਰ-ਮੰਤਰ ਵਿਖੇ ਭੁੱਖ ਹੜਤਾਲ ਕਰਾਂਗੇ। ਬਿਆਨ ਦੇ ਅਨੁਸਾਰ, EPS-95 ਰਾਸ਼ਟਰੀ ਸੰਘਰਸ਼ ਸਮਿਤੀ ਉਦਯੋਗਿਕ, ਜਨਤਕ, ਸਹਿਕਾਰੀ, ਨਿੱਜੀ ਖੇਤਰਾਂ ਦੇ ਸੇਵਾਮੁਕਤ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ, ਜਿਨ੍ਹਾਂ ਨੂੰ EPS-95 ਪੈਨਸ਼ਨਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਆਪਣੀ ਸੇਵਾ ਸਮਰਪਿਤ ਕੀਤੀ ਸੀ ਪਰ ਪੈਨਸ਼ਨ ਦੀ ਰਾਸ਼ੀ ਬਹੁਤ ਘੱਟ ਹੋਣ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਸ ਦਈਏ ਕਿ  ਪੈਨਸ਼ਨਰ ਮਹਿੰਗਾਈ ਭੱਤੇ ਦੇ ਨਾਲ 7500 ਰੁਪਏ ਮਾਸਿਕ ਬੇਸਿਕ ਪੈਨਸ਼ਨ, ਪੈਨਸ਼ਨਰ ਦੇ ਜੀਵਨ ਸਾਥੀ ਨੂੰ ਮੁਫਤ ਸਿਹਤ ਸਹੂਲਤਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ 5,000 ਰੁਪਏ ਮਾਸਿਕ ਪੈਨਸ਼ਨ ਦੇਣ ਦੀ ਮੰਗ ਕਰ ਰਹੇ ਹਨ ਜੋ ਈਪੀਐਸ 95 ਦੇ ਦਾਇਰੇ ਵਿੱਚ ਨਹੀਂ ਆਉਂਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment