ਓ ਹੀ ਹੋਇਆ ਜਿਸ ਦਾ ਡਰ ਸੀ, ਆਹ ਰੋਕ ਦਿੱਤਾ ਗਿਆ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ!

TeamGlobalPunjab
1 Min Read

ਡੇਰਾ ਬਾਬਾ ਨਾਨਕ :  ਭਾਰਤ ਪਾਕਿਸਤਾਨ ਦਰਮਿਆਨ ਭਾਈਚਾਰਕ ਸਾਂਝ ਵਧਾਉਂਦੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ। ਇਸ ਦਾ ਕਾਰਨ ਹੈ ਉਸਾਰੀ ‘ਚ ਲੱਗੇ ਟ੍ਰਾਂਸਪੋਰਟ ਕੰਪਨੀ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਨਾ ਮਿਲਣਾ। ਇਸ ਦੇ ਰੋਸ ਵਜੋਂ ਮਸ਼ੀਨ ਆਪਰੇਟਰਾਂ ਨੇ ਬੀਤੀ ਮੰਗਲਵਾਰ ਨੂੰ ਲਾਂਘੇ ਦੀ ਉਸਾਰੀ ਦਾ ਕੰਮ ਰੋਕ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਮੁਲਾਜ਼ਮਾਂ ਨੇ ਦੱਸਿਆ ਕਿ ਕੰਪਨੀ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਲਗਾਤਾਰ ਤਨਖਾਹਾਂ ਅਤੇ ਭੱਤੇ ਦੇਣ ਦਾ ਝਾਂਸਾ ਦਿੰਦੇ ਰਹਿੰਦੇ ਹਨ ਪਰ ਤਨਖਾਹਾਂ ਮਿਲਦੀਆਂ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਲਾਂਘੇ ਦੀ ਉਸਾਰੀ ਦਾ ਕੰਮ ਰੋਕਣਾ ਨਹੀਂ ਚਾਹੁੰਦੇ ਪਰ ਮਜ਼ਬੂਰੀ ਵੱਸ਼ ਉਨ੍ਹਾਂ ਨੇ ਇਹ ਕੰਮ ਰੋਕਿਆ ਹੈ।

ਜਾਣਕਾਰੀ ਮੁਤਾਬਿਕ ਲਾਂਘੇ ਦੀ ਉਸਾਰੀ ‘ਚ ਰੰਧਾਵਾ ਅਤੇ ਫਨੈਚ ਇੰਫਰਾ ਨਾਮਕ 2 ਟ੍ਰਾਂਸਪੋਰਟ ਕੰਪਨੀਆਂ ਕੰਮ ਕਰ ਰਹੀਆਂ ਹਨ। ਇਸ ਸਬੰਧੀ ਫਨੈਚ ਇੰਫਰਾ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਪੈਸੇ ਦੇ ਦਿੱਤੇ ਗਏ ਹਨ ਪਰ ਕਿਸੇ ਵਜ੍ਹਾ ਕਾਰਨ ਠੇਕੇਦਾਰ ਨੇ ਅੱਗੇ ਭੁਗਤਾਨ ਨਹੀਂ ਕੀਤਾ। ਇੱਧਰ ਦੂਜੇ ਪਾਸੇ ਇਸ ਸਬੰਧੀ ਸਥਾਨਕ ਐਸਡੀਐਮ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਿਤ ਠੇਕੇਦਾਰ ਨੂੰ ਬੁਲਾਇਆ ਹੈ ਅਤੇ ਜਲਦ ਹੀ ਮਾਮਲੇ ਦੀ ਜਾਂਚ ਕਰਕੇ ਹੱਲ ਕੱਢ ਲਿਆ ਜਾਵੇਗਾ।

Share this Article
Leave a comment