ਲੜਕੀਆਂ ਨੂੰ ਬਲੈਕਮੇਲ ਕਰਨ ਵਾਲਾ ਖਾਏਗਾ ਜੇਲ੍ਹ ਦੀ ਹਵਾ

TeamGlobalPunjab
1 Min Read

ਵਰਲਡ ਡੈਸਕ: ਬ੍ਰਿਟਿਸ਼ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਨੌਜਵਾਨ ਆਕਾਸ਼ ਨੂੰ ਬਲੈਕਮੇਲ, ਗੁੰਡਾਗਰਦੀ ‘ਤੇ ਸਾਈਬਰ ਅਪਰਾਧ ਲਈ 11 ਸਾਲ ਕੈਦ ਦੀ ਸਜਾ ਸੁਣਾਈ ਹੈ।

ਗੌਰਤਲਬ ਹੈ ਕਿ ਇਸ ਨੌਜਵਾਨ ‘ਤੇ 574 ਲੜਕੀਆਂ ਦਾ ਕੰਪਿਊਟਰ ਅਕਾਉਂਟਸ ਹੈਕ ਕਰਨ ਤੋਂ ਬਾਅਦ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਬਾਸਿਲਡੌਨ ਕ੍ਰਾਊਨ ਕੋਰਟ ਨੇ ਆਕਾਸ਼ ਨੂੰ 11 ਸਾਲ ਦੀ ਕੈਦ ਤੇ 10 ਸਾਲ ਤੱਕ ਆਕਾਸ਼ ਦੇ ਨਾਮ ਨੂੰ ਜਿਨਸੀ ਅਪਰਾਧ ਰਜਿਸਟਰ ‘ਚ ਦਰਜ ਕਰਨ ਲਈ ਕਿਹਾ ਗਿਆ ਹੈ।

ਅਪਰਾਧੀ ਆਕਾਸ਼ ਵਿਸ਼ੇਸ਼ ਤੌਰ ‘ਤੇ ਸਨੈਪਚੈਟ ਅਕਾਉਂਟਸ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਜ਼ਿਆਦਾਤਰ ਪੀੜਤ ਲੜਕੀਆਂ ਦੀ ਉਮਰ 16 ਤੋਂ 25 ਸਾਲ ਦੇ ਵਿਚਕਰ ਸੀ। ਸੀਪੀਐਸ ਨੇ ਰਿਪੋਰਟ ਦਿੱਤੀ ਕਿ ਕਾਉਂਟੀ ਦੇ ਚੇਫੋਰਡ ਹੰਡਰਡ ‘ਚ ਰਹਿਣ ਵਾਲੇ ਆਕਾਸ਼ ਨੇ ਪੀੜਤ ਲੜਕੀਆਂ ਦੀਆਂ ਨੰਗੀਆਂ ਫੋਟੋਆਂ ਮੰਗੀਆਂ। ਨਾਲ ਹੀ ਲੜਕੀਆਂ ਨੂੰ ਆਪਣੇ ਦੋਸਤਾਂ ਤੇ ਪਰਿਵਾਰ ‘ਚ ਇਹ ਤਸਵੀਰਾਂ ਭੇਜਣ ਦੀ ਧਮਕੀ ਦਿੱਤੀ ਸੀ।

ਸੀਪੀਐਸ ਨੇ ਅਦਾਲਤ ਨੇ ਦੱਸਿਆ ਕਿ ਅਕਾਸ਼ ਦੇ ਜ਼ਿਆਦਾਤਰ ਪੀੜਤਾਂ ਨੂੰ ਭਾਰੀ ਭਾਵਨਾਤਮਕ ਤੇ ਮਾਨਸਿਕ ਨੁਕਸਾਨ ਪਹੁੰਚਿਆ ਹੈ, ਜਦਕਿ ਇਕ ਮੁਟਿਆਰ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ। ਲੜਕੀਆਂ ਦੀ ਸ਼ਿਕਾਇਤ ‘ਤੇ 19 ਮਾਰਚ ਨੂੰ ਪੁਲਿਸ ਨੇ ਅਕਾਸ਼ ਦੇ ਘਰ ਛਾਪਾ ਮਾਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਅਕਾਸ਼ ਨੇ ਹੈਕਿੰਗ, ਬਲੈਕਮੇਲਿੰਗ ਤੇ ਭੰਨ-ਤੋੜ ਦੇ 65 ਜੁਰਮ ਕਬੂਲੇ ਸਨ।

- Advertisement -

TAGGED: , ,
Share this Article
Leave a comment