ਪੰਜਾਬੀ ਯੂਨੀਵਰਸਿਟੀ ਦੇ ਨਵੇਂ ਉੱਪ ਕੁਲਪਤੀ ਪ੍ਰੋ. ਅਰਵਿੰਦ

TeamGlobalPunjab
1 Min Read

ਨਿਊਜ਼ ਡੈਸਕ: ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ  ਪਟਿਆਲਾ ਦਾ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਨਿਯੁਕਤ ਕਰ ਦਿੱਤਾ ਹੈ। ਉਪ ਕੁਲਪਤੀ ਦੇ ਨਾਂ ਸਬੰਧੀ ਫਾਈਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ ਭੇਜੀ ਗਈ ਸੀ। ਇਸ ’ਤੇ ਅੱਜ ਸਹੀ ਪਾ ਦਿੱਤੀ ਗਈ ਹੈ। ਗੌਰਤਲਬ ਹੈ ਕਿ ਪ੍ਰੋ. ਬੀ.ਐੱਸ. ਘੁੰਮਣ ਵੱਲੋਂ ਅਸਤੀਫ਼ਾ ਦੇਣ ਮਗਰੋਂ ਯੂਨੀਵਰਸਿਟੀ ਕਈ ਮਹੀਨਿਆਂ ਤੋਂ ਰੈਗੂਲਰ ਉਪ ਕੁਲਪਤੀ ਤੋਂ ਵਾਂਝੀ ਚੱਲ ਰਹੀ ਸੀ। ਇਥੇ ਚੇਤੇ ਕਰਾਇਆ ਜਾ ਰਿਹਾ ਹੈ ਪ੍ਰੋ. ਅਰਵਿੰਦ ਫਿਜਿਕਸ ਦੇ ਅਧਿਆਪਕ ਹਨ। ਇਸ ਤੋਂ ਪਹਿਲਾਂ ਆਈ.ਆਈ.ਐੱਸ.ਈ.ਆਰ. ਮੁਹਾਲੀ ’ਚ ਤਾਇਨਾਤ ਸਨ।

Share this Article
Leave a comment