ਬ੍ਰਿਟੇਨ ‘ਚ ਮਿਲੇ ਕੋਰੋਨਾ ਦੇ ਨਵੇਂ ਰੂਪ ਨੇ ਅਮਰੀਕਾ ‘ਚ ਵੀ ਪੈਰ ਪਸਾਰਨੇ ਕੀਤੇ ਸ਼ੁਰੂ

TeamGlobalPunjab
1 Min Read

ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਬ੍ਰਿਟੇਨ ‘ਚ  ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਸੰਕਰਮਿਤ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜੋ ਦੇਸ਼ ਦਾ ਦੂਜਾ ਕੇਸ ਹੈ। ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਸਮ ਨੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਮੁਖੀ, ਡਾ. ਐਂਥਨੀ ਫੌਚੀ ਨਾਲ ਔਨਲਾਈਨ ਗੱਲਬਾਤ ਕਰਦਿਆ ਦੱਸਿਆ ਕਿ ਦੱਖਣੀ ਕੈਲੀਫੋਰਨੀਆ ‘ਚ  ਨਵੇਂ ਵਾਇਰਸ ਨਾਲ ਸੰਕਰਮਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਤੇ ਨਿਊਸਮ ਨੇ ਸੰਕਰਮਿਤ ਵਿਅਕਤੀ ਵਾਰੇ ਅਜੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ।

ਦੱਸ ਦਈਏ ਕੈਲੀਫੋਰਨੀਆ ‘ਚ ਇਹ ਮਾਮਲਾ ਮਿਲਣ ਤੋਂ 24 ਘੰਟੇ ਪਹਿਲਾਂ ਕੋਰੋਨਾ ਵਾਇਰਸ ਦੇ ਨਵੇਂ ਰੂਪ  ਨਾਲ ਸੰਕਰਮਿਤ ਪਹਿਲਾ ਕੇਸ ਸਾਹਮਣੇ ਆਇਆ ਸੀ। ਵਿਅਕਤੀ ਦੀ ਪਛਾਣ ਇੱਕ ਕੌਲੋਰਾਡੋ ਨੈਸ਼ਨਲ ਗਾਰਡਜ਼ਮੈਨ ਵਜੋਂ ਹੋਈ ਹੈ। ਗਾਰਡਜ਼ਮੈਨ ਨੂੰ ਮਹਾਂਮਾਰੀ ਦੇ ਮੌਕੇ ਇੱਕ ਨਰਸਿੰਗ ਹੋਮ ‘ਚ ਕੰਮ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਨਵੀਂ ਕਿਸਮ ਦਾ ਵਾਇਰਸ ਬ੍ਰਿਟੇਨ ਤੋਂ ਅਮਰੀਕਾ ਕਿਵੇਂ ਆਇਆ।

Share this Article
Leave a comment