FIFA WC: ਨੀਦਰਲੈਂਡ ਨੇ ਤੋੜਿਆ ਅਮਰੀਕਾ ਦਾ ਸੁਪਨਾ, 3-1 ਨਾਲ ਜਿੱਤ ਕੀਤੀ ਹਾਸਲ

Global Team
2 Min Read

ਨਿਊਜ਼ ਡੈਸਕ : ਫੁੱਟਬਾਲ ਵਿਸ਼ਵ ਕੱਪ ‘ਚ ਨਾਕਆਊਟ ਮੈਚ ਸ਼ੁਰੂ ਹੋ ਗਏ ਹਨ। ਪਹਿਲੇ ਪ੍ਰੀ-ਕੁਆਰਟਰ ਫਾਈਨਲ ਵਿੱਚ, ਨੀਦਰਲੈਂਡ ਨੇ ਅਮਰੀਕਾ ਨੂੰ 3-1 ਨਾਲ ਹਰਾਇਆ। ਇਸ ਜਿੱਤ ਨਾਲ ਅਮਰੀਕਾ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਅਮਰੀਕਾ ਦਾ ਮੁਕਾਬਲਾ ਅਰਜਨਟੀਨਾ ਜਾਂ ਆਸਟ੍ਰੇਲੀਆ ਨਾਲ ਹੋਵੇਗਾ। ਨੀਦਰਲੈਂਡ ਦੀ ਟੀਮ 2014 ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਪਹੁੰਚੀ ਹੈ। ਉਹ 2018 ਵਿੱਚ ਕੁਆਲੀਫਾਈ ਨਹੀਂ ਕਰ ਸਕਿਆ ਸੀ।

ਨੀਦਰਲੈਂਡ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਅਮਰੀਕਾ ਨੂੰ 3-1 ਨਾਲ ਹਰਾਇਆ।  ਜਿਕਰ ਏ ਖਾਸ ਹੈ ਕਿ ਨੀਦਰਲੈਂਡ ਦੇ ਮੈਚ ਵਿੱਚ ਮੈਮਫ਼ਿਸ ਡੇਪੇ ਨੇ ਪਹਿਲਾ ਗੋਲ ਕੀਤਾ। ਉਸ ਨੇ 10ਵੇਂ ਮਿੰਟ ਵਿੱਚ ਹੀ ਟੀਮ ਨੂੰ ਬੜ੍ਹਤ ਦਿਵਾਈ। ਅੱਧੇ ਸਮੇਂ ਤੋਂ ਠੀਕ ਪਹਿਲਾਂ ਡੇਲੀ ਬਲਾਈਂਡ ਦੇ ਗੋਲ ਨੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। 76ਵੇਂ ਮਿੰਟ ਵਿੱਚ, ਹਾਜੀ ਰਾਈਟ ਨੇ ਅਮਰੀਕਾ ਲਈ ਗੋਲ ਕੀਤਾ, ਪਰ ਪੰਜ ਮਿੰਟ ਬਾਅਦ, ਡੇਨਜ਼ਲ ਡਮਫ੍ਰਾਈਜ਼ ਨੇ ਨੀਦਰਲੈਂਡ ਦੀ ਬੜ੍ਹਤ ਨੂੰ 3-1 ਨਾਲ ਵਧਾ ਦਿੱਤਾ।

ਕੁਆਰਟਰ ਫਾਈਨਲ ਵਿੱਚ ਨੀਦਰਲੈਂਡ ਦਾ ਸਾਹਮਣਾ ਅਰਜਨਟੀਨਾ ਜਾਂ ਆਸਟਰੇਲੀਆ ਨਾਲ ਹੋਵੇਗਾ। ਨੀਦਰਲੈਂਡ ਦੀ ਟੀਮ 2014 ਤੋਂ ਬਾਅਦ ਕੁਆਰਟਰ ਫਾਈਨਲ ਵਿੱਚ ਪਹੁੰਚੀ ਹੈ। ਉਹ 2018 ਵਿੱਚ ਕੁਆਲੀਫਾਈ ਨਹੀਂ ਕਰ ਸਕਿਆ ਸੀ।

ਵਿਸ਼ਵ ਕੱਪ ਦੀ ਅਮਰੀਕਾ ‘ਤੇ ਪਹਿਲੀ ਅਤੇ ਕੁੱਲ ਪੰਜਵੀਂ ਜਿੱਤ
ਫੁੱਟਬਾਲ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਨੀਦਰਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਨੀਦਰਲੈਂਡ ਦੀ ਸੰਯੁਕਤ ਰਾਜ ਅਮਰੀਕਾ ਉੱਤੇ ਵਿਸ਼ਵ ਕੱਪ ਵਿੱਚ ਪਹਿਲੀ ਅਤੇ ਕੁੱਲ ਪੰਜਵੀਂ ਜਿੱਤ ਹੈ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਪੰਜ ਅੰਤਰਰਾਸ਼ਟਰੀ ਮੈਚ ਹੋਏ ਸਨ। ਇਨ੍ਹਾਂ ਵਿੱਚੋਂ ਚਾਰ ਵਾਰ ਨੀਦਰਲੈਂਡ ਜਿੱਤਿਆ ਅਤੇ ਇੱਕ ਵਾਰ ਅਮਰੀਕਾ ਜਿੱਤਿਆ। ਪਿਛਲੀ ਵਾਰ 2015 ‘ਚ ਦੋਵਾਂ ਦੇਸ਼ਾਂ ਦੀ ਟੱਕਰ ਹੋਈ ਸੀ, ਜਿਸ ‘ਚ ਅਮਰੀਕਾ ਨੇ ਜਿੱਤ ਦਰਜ ਕੀਤੀ ਸੀ।

- Advertisement -

Share this Article
Leave a comment