ਕੈਨੇਡਾ ਬਦਲਣ ਜਾ ਰਿਹੈ ਇੰਮੀਗ੍ਰੇਸ਼ਨ ਨਿਯਮ, ਦੇਸ਼ ‘ਚ ਦਾਖਲ ਹੋਣਾ ਹੋਵੇਗਾ ਔਖਾ? ਜਾਣੋ ਕੀ ਪਵੇਗਾ ਅਸਰ

Global Team
2 Min Read

ਟੋਰਾਂਟੋ: ਕੈਨੇਡਾ ਦੇ ਸਾਬਕਾ ਇੰਮੀਗ੍ਰੇਸ਼ਨ ਮੰਤਰੀ ਜੋ ਹੁਣ ਹਾਊਸਿੰਗ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਸ਼ੌਨ ਫਰੇਜ਼ਰ ਨੇ ਕਿਹਾ ਕਿ ਰਿਹਾਇਸ਼ ਦੇ ਸੰਕਟ ਨੂੰ ਵੇਖਦਿਆਂ ਆਰਜ਼ੀ ਵਿਦੇਸ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਿਚ ਹੀ ਭਲਾਈ ਹੈ।

ਹਾਊਸਿੰਗ ਮੰਤਰੀ ਨੇ ਕਿਹਾ, ਆਰਜ਼ੀ ਵੀਜ਼ਿਆਂ ਦੀ ਗਿਣਤੀ ਮੁੜ ਤੈਅ ਕੀਤੀ ਜਾਵੇ ਘਰਾਂ ਦੀ ਉਸਾਰੀ ਤੇਜ਼ ਕਰਨ ਖਾਤਰ ਕੈਨੇਡਾ ਸਰਕਾਰ ਵੱਲੋਂ ਦੂਜੀ ਆਲਮੀ ਜੰਗ ਤੋਂ ਬਾਅਦ ਵਾਲੀ ਰਣਨੀਤੀ ਅਖਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸ਼ੌਨ ਫਰੇਜ਼ਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਆਰਜ਼ੀ ਵੀਜ਼ੇ ਵਾਲੀਆਂ ਯੋਜਨਾਵਾਂ ’ਤੇ ਪੁਨਰ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ 1 ਜੁਲਾਈ 2022 ਤੋਂ ਪਹਿਲੀ ਜੁਲਾਈ 2023 ਵਿਚਾਲੇ ਲਗਭਗ 12 ਲੱਖ ਲੋਕ ਪੱਕੇ ਅਤੇ ਆਰਜ਼ੀ ਤੌਰ ’ਤੇ ਕੈਨੇਡਾ ਵਿਚ ਦਾਖਲ ਹੋਏ।

ਦਿਲਚਸਪ ਗੱਲ ਇਹ ਹੈ ਕਿ ਅਗਸਤ ‘ਚ ਲਿਬਰਲ ਸਰਕਾਰ ਦੇ ਮੰਤਰੀ ਸ਼ਾਰਲੋਟਾਊਨ ਟਾਊਨ ਵਿਖੇ ਇਕੱਤਰ ਹੋਏ ਅਤੇ ਉਸ ਵੇਲੇ ਫੋਨ ਫਰੇਜ਼ਰ ਨੇ ਸਾਫ ਤੌਰ ‘ਤੇ ਆਖ ਦਿਤਾ ਸੀ ਕਿ ਘਰਾਂ ਦੀ ਮੰਗ ਘਟਾਉਣ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਇਸ ਮਗਰੋਂ ਅਕਤੂਬਰ ਵਿਚ ਮੌਜੂਦਾ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਸੀ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਕਦਮ ਹਥੌੜੇ ਨਾਲ ਸਰਜਰੀ ਕਰਨ ਵਾਂਗ ਹੋਵੇਗਾ। ਕੈਨੇਡਾ ‘ਚ ਘਰਾਂ ਦੀ ਮੰਗ ਬਾਰੇ ਹਾਊਸਿੰਗ ਐਂਡ ਮੌਰਗੇਜ ਕਾਰਪੋਰੇਸ਼ਨ ਦੇ ਚੀਫ਼ ਇਕਨੋਮਿਸਟ ਬੌਬ ਡਗਨ ਨੇ ਕਿਹਾ ਕਿ ਇਸ ਵਲੋਂ 35 ਲੱਖ ਮਕਾਨਾਂ ਦੀ ਕਮੀ ਹੈ। ਜੋ 2030 ਤੱਕ ਮਕਾਨਾਂ ਦੀ ਉਸਾਰੀ ਦੁੱਗਣੀ ਨਾਂ ਕੀਤੀ ਗਈ ਤਾਂ ਮਕਾਨਾਂ ਦੀਆਂ ਕੀਮਤਾਂ ਅਤੇ ਕਿਰਾਇਆ ਹੋਰ ਉਪਰ ਚਲਾ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment