ਕੋਵਿਡ ਵੈਕਸੀਨ ਬਣਾਉਣ ਵਾਲੇ ਰੂਸੀ ਵਿਗਿਆਨੀ ਦਾ ਕਤਲ

Rajneet Kaur
2 Min Read

ਨਿਊਜ਼ ਡੈਸਕ: ਰਸ਼ੀਅਨ ਕੋਵਿਡ ਵੈਕਸੀਨ ਸਪੁਟਨਿਕ ਵੀ ਬਣਾਉਣ ਵਾਲੇ ਵਿਗਿਆਨੀ ਐਂਡਰੀ ਬੋਟੀਕੋਵ ਦਾ ਗਲਾ  ਘੋਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆਹੈ। ਰੂਸ ਦੇ ਅਧਿਕਾਰੀਆਂ ਨੇ ਦਸਿਆ ਕਿ ਬੋਟਿਕੋਵ ਦੀ ਲਾਸ਼ ਉਸ ਦੇ ਅਪਾਰਟਮੈਂਟ ਤੋਂ ਬਰਾਮਦ ਕੀਤੀ ਗਈ ਸੀ। ਮੌਕੇ ਤੋਂ ਮਿਲੇ ਸਬੂਤਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਗਿਆਨੀ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ । ਬੋਟਿਕੋਵ ਰੂਸ ਵਿੱਚ ਇੱਕ ਪ੍ਰਸਿੱਧ ਵਿਗਿਆਨੀ ਸਨ ਅਤੇ ਉਨ੍ਹਾਂ ਨੂੰ ਵੈਕਸੀਨ ‘ਤੇ ਕੰਮ ਲਈ ਐਵਾਰਡ ਵੀ ਮਿਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਬੋਟਿਕੋਵ ਉਨ੍ਹਾਂ 18 ਵਿਗਿਆਨੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ 2020 ਵਿੱਚ Sputnik V ਵੈਕਸੀਨ ਬਣਾਈ ਸੀ।

Sputnik V ਵੈਕਸੀਨ ਨੂੰ ਦੁਨੀਆ ਦਾ ਪਹਿਲਾ ਐਂਟੀ-ਕੋਵਿਡ ਟੀਕਾ ਮੰਨਿਆ ਜਾਂਦਾ ਹੈ। ਇਸ ਨੂੰ 2020 ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਇੱਕ ਸ਼ਾਨਦਾਰ ਸਮਾਰੋਹ ਵਿੱਚ ਲਾਂਚ ਕੀਤਾ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਛੋਟੀ ਬੇਟੀ ਪਹਿਲਾਂ ਹੀ ਇਸ ਟੀਕੇ ਦੀ ਖੁਰਾਕ ਲੈ ਚੁੱਕੀ ਹੈ। ਹਾਲਾਂਕਿ ਉਦੋਂ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ਦੇ ਇਸ ਦਾਅਵੇ ‘ਤੇ ਸ਼ੱਕ ਜਤਾਇਆ ਸੀ। ਪਹਿਲਾਂ ਲਾਂਚ ਕੀਤੇ ਜਾਣ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਨੇ ਲੰਬੇ ਸਮੇਂ ਤੱਕ ਇਸ ਟੀਕੇ ਨੂੰ ਮਨਜ਼ੂਰੀ ਨਹੀਂ ਦਿੱਤੀ। ਭਾਰਤ ਨੇ ਰੂਸ ਤੋਂ ਸਪੁਟਨਿਕ ਵੀ ਵੈਕਸੀਨ ਖਰੀਦਣ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਸਨ।ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਹਮਲਾ ਕੀਤਾ ਸੀ ।

ਰੂਸੀ ਵਿਗਿਆਨੀ ਬੋਟਿਕੋਵ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਮੁਤਾਬਕ ਇੱਕ 29 ਸਾਲਾਂ ਨੌਜਵਾਨ ਨੇ ਮਾਮੂਲੀ ਬਹਿਸ ਦੌਰਾਨ ਬੈਲਟ ਨਾਲ ਬੋਟਿਕੋਵ ਦਾ ਗਲਾ ਘੁੱਟ ਦਿੱਤਾ ਅਤੇ ਫਰਾਰ ਹੋ ਗਿਆ। ਲਾਅ ਇਨਫੋਰਸਮੈਂਟ ਏਜੰਸੀਆਂ ਨੇ ਇਸ ਨੂੰ ਡੋਮੈਸਟਿਕ ਕ੍ਰਾਈਮ ਦੱਸਿਆ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਬਿਆਨਸ ਵਿੱਚ ਕਿਹਾ ਕਿ ਬੋਟਿਕੋਵ ਦੀ ਲਾਸ਼ ਮਿਲਣ ਦੇ ਤੁਰੰਤ ਬਾਅਦ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment