ਨਿਊਜ਼ ਡੈਸਕ:ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਦੀ ਫਿਲਮ ‘ਗਦਰ 2’ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। 22 ਸਾਲ ਪਹਿਲਾਂ ਆਪਣੀ ਪ੍ਰੇਮਿਕਾ ਸਕੀਨਾ ਨੂੰ ਪਾਕਿਸਤਾਨ ਤੋਂ ਵਾਪਸ ਲਿਆਉਣ ਲਈ ਤਾਰਾ ਸਿੰਘ ਨੇ ਅਜਿਹੀ ਬਗਾਵਤ ਕੀਤੀ ਸੀ ਕਿ ਪਾਕਿਸਤਾਨ ਹਿਲ ਗਿਆ ਸੀ। ਹੁਣ ਇਕ ਵਾਰ ਫਿਰ ਤਾਰਾ ਸਿੰਘ ਆਪਣੀ ਸਕੀਨਾ ਲਈ ਬਗਾਵਤ ਕਰਨ ਲਈ ਤਿਆਰ ਹਨ। ਇਸ ਦੌਰਾਨ ਸਕੀਨਾ ਅਤੇ ਤਾਰਾ ਸਿੰਘ ਦੀ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ‘ਚ ਦੋਵੇਂ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿੱਚ ਦੋਵੇਂ ਲਵ ਬਰਡ ਇੱਕ ਦੂਜੇ ਵਿੱਚ ਗੁਆਚਦੇ ਨਜ਼ਰ ਆ ਰਹੇ ਹਨ। ਇਸ ਮੋਸ਼ਨ ਪੋਸਟਰ ‘ਚ ਤੁਸੀਂ ਦੇਖੋਗੇ ਕਿ ਸਕੀਨਾ ਪੀਲੇ ਰੰਗ ਦਾ ਸੂਟ ਪਹਿਨ ਕੇ ਕੁਰਸੀ ‘ਤੇ ਬੈਠੀ ਹੈ ਅਤੇ ਤਾਰਾ ਸਿੰਘ ਵੀ ਕੋਲ ਬੈਠੇ ਹਨ। ਦੋਵੇਂ ਇੱਕ ਦੂਜੇ ਵਿੱਚ ਗੁਆਚੇ ਨਜ਼ਰ ਆ ਰਹੇ ਹਨ। ਫਿਲਮ ‘ਗਦਰ’ ਦਾ ਗੀਤ ‘ਉੜ ਜਾ ਕਾਲੇ ਕਾਂਵਾਂ’ ਕਾਫੀ ਹਿੱਟ ਹੋਇਆ ਸੀ। ਇਸ ਰੋਮਾਂਟਿਕ ਮੋਸ਼ਨ ਪੋਸਟਰ ਦੇ ਬੈਕਗ੍ਰਾਊਂਡ ‘ਚ ਵੀ ਇਹੀ ਗੀਤ ਚੱਲ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਇਹ ਗੀਤ ‘ਗਦਰ 2’ ‘ਚ ਇਕ ਵਾਰ ਫਿਰ ਸੁਣਨ ਨੂੰ ਮਿਲੇਗਾ। ਫਿਲਮ ‘ਗਦਰ 2’ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ।
The eternal love story of Tara Singh and Sakina, which lit up the big screens 22 years ago, is all set to bring back its magic on the silver screen! ✨ #Gadar2 on 11th August 2023.🔥 @iamsunnydeol @ameesha_patel @iutkarsharma @Anilsharma_dir @anilsharmaprod @Mithoon11 pic.twitter.com/lTNGjZsHYO
— Zee Studios (@ZeeStudios_) February 14, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.