ਲੰਡਨ:- ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜੌਨਸਨ ਦੇ ਸਭ ਤੋਂ ਸੀਨੀਅਰ ਸਲਾਹਕਾਰ ਸੈਮੂਅਲ ਕਾਸੁਮੁ ਨੇ ਸਿਵਲ ਸੁਸਾਇਟੀ ਤੇ ਕਮਿਊਨਿਟੀਆਂ ਦੇ ਵਿਸ਼ੇਸ਼ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਮਾਮਲਾ ਸਰਕਾਰ ਦੀ ਵਿਵਾਦਪੂਰਨ ਨਸਲੀ ਸਮੀਖਿਆ ਜਾਰੀ ਹੋਣ ਤੋਂ ਇਕ ਦਿਨ ਬਾਅਦ ਬੀਤੇ ਵੀਰਵਾਰ ਨੂੰ ਸਾਹਮਣੇ ਆਇਆ ਸੀ। ਕਾਸੁਮੁ ਦਾ ਅਸਤੀਫ਼ਾ 1 ਮਈ ਤੋਂ ਲਾਗੂ ਹੋਵੇਗਾ।
ਕਿਹਾ ਰਿਹਾ ਹੈ ਕਿ ਕਾਸੁਮੁ ਨੇ ਡਾਉਨਿੰਗ ਸਟ੍ਰੀਟ ਦੇ ਅੰਦਰ ਕੁਝ ਚਲ ਰਹੇ ਤਣਾਅ ਦੇ ਕਰਕੇ ਅਸਤੀਫਾ ਦੇ ਦਿੱਤਾ ਹੈ ਤੇ ਓਵਰ-ਵਿਵਾਦਿਤ ਰਿਪੋਰਟ ਨਾਲ ਸਿੱਧੇ ਤੌੌਰ ‘ਤੇ ਜੁੜਿਆ ਨਹੀਂ ਹੈ। ਇੱਕ ਬੁਲਾਰੇ ਨੇ ਕਿਹਾ,” ਕਾਸੁਮੁ ਨੇ ਪਹਿਲਾਂ ਦੱਸਿਆ ਸੀ ਕਿ ਉਹ ਮਈ ‘ਚ ਆਪਣਾ ਅਹੁਦਾ ਛੱਡ ਦੇਵੇਗਾ। ਕਾਸੁਮੁ ਦੀ ਇਹ ਯੋਜਨਾ ਕਈ ਮਹੀਨਿਆਂ ਤੋਂ ਸੀ ਤੇ ਇਸ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅਜਿਹੀਆਂ ਅਫਵਾਹਾਂ ਹਨ ਕਿ ਇਸ ਹਫਤੇ ਲਿਆ ਗਿਆ ਇਹ ਫੈਸਲਾ ਸੀਆਰਈਡੀ ਰਿਪੋਰਟ ਨਾਲ ਸਬੰਧਤ ਹੈ, ਜੋ ਕਿ ਬਿਲਕੁਲ ਗਲਤ ਹੈ।