ਕਾਰਟੂਨ ਦੇਖਦੇ ਹੱਥ ‘ਚ ਫਟਿਆ ਮੋਬਾਈਲ

Rajneet Kaur
2 Min Read

ਨਿਊਜ਼ ਡੈਸਕ: ਮਹਾਮਾਂਰੀ ਤੋਂ ਬਾਅਦ ਅਜਕਲ ਬੱਚੇ ਮੁਬਾਈਲਾਂ ਦੀ ਵਰਤੋਂ ਜ਼ਿਆਦਾ ਕਰਨ ਲੱਗ ਪਏ ਹਨ।ਮੁਬਾਈਲ ‘ਚ ਹੀ ਸਕੂਲੀ ਕੰਮ ਉਸ ‘ਚ ਸਾਰਾ ਦਿਨ ਗੇਮਾਂ ਖੇਡਦੇ ਰਹਿਣਾ ,ਕਾਰਟੂਨ ਦੇਖਦੇ ਰਹਿਣਾ। ਮੋਬਾਈਲ ਹੀ ਗੁਜਰਾਤ ਦੇ 11 ਸਾਲਾ ਬੱਚੇ ਲਈ ਕਾਲ ਬਣ ਗਿਆ। ਮੋਬਾਈਲ ਦੀ ਬੈਟਰੀ ‘ਚ ਧਮਾਕਾ ਹੋਣ ਕਰਕੇ ਬੱਚੇ ਦੇ ਇੱਕ ਹੱਥ ਦੀਆਂ ਉਂਗਲਾਂ ਕਟਣੀਆਂ ਪਈਆਂ ਹਨ। ਇਹ ਘਟਨਾ ਪਿੰਡ ਤਿੰਡਲਵਾ ਘਟਨਾ ਹੈ। ਬੱਚਾ ਮੋਬਾਈਲ ‘ਚ ਕਾਰਟੂਨ ਦੇਖ ਰਿਹਾ ਸੀ, ਤਾਂ ਮੋਬਾਈਲ ਦੀ ਬੈਟਰੀ ਫਟ ਗਈ। ਹਾਦਸੇ ਵਿੱਚ ਬੱਚੇ ਦੀ ਖੱਬੀ ਅੱਖ ਵੀ ਜ਼ਖ਼ਮੀ ਹੋ ਗਈ ਹੈ।

ਰਾਪਰ ਤਾਲੁਕਾ ਦੇ ਪਿੰਡ ਮੋਟਾ ਟਿੰਡਲਵਾ ਦੇ ਖੇਤ ਮਜ਼ਦੂਰ ਕਨੂਭਾ ਜਡੇਜਾ ਦਾ 11 ਸਾਲਾਂ ਪੁੱਤਰ ਸ਼ਕਤੀ ਸਿੰਘ ਮੋਬਾਈਲ ਫ਼ੋਨ ਲੈ ਕੇ ਘਰ ਜਾ ਰਿਹਾ ਸੀ ਕਿ ਅਚਾਨਕ ਮੋਬਾਈਲ ਫ਼ੋਨ ਦੀ ਬੈਟਰੀ ਫਟ ਗਈ ਅਤੇ ਬੱਚੇ ਦੇ ਸੱਜੇ ਹੱਥ ਦੇ ਅੰਗੂਠੇ ਸਮੇਤ ਤਿੰਨ ਉਂਗਲਾਂ ਕੱਟ ਕੇ ਹੋ ਗਈਆਂ। ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਸੰਖਿਆਲੀ ਦੇ ਮਾਤਰੀ ਸਪਰਸ਼ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਵਿਵੇਕ ਸਮੇਤ ਨਿਸ਼ਿਤਾ ਅਤੇ ਨਰਸਿੰਗ ਸਟਾਫ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ, ਜਿਸ ‘ਚ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਡਿਊਟੀ ਡਾਕਟਰ ਵਿਵੇਕ ਨੇ ਬੱਚੇ ਦਾ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ। ਸਟਾਫ਼ ਨਾਲ ਮਿਲ ਕੇ ਦੋ ਘੰਟੇ ਤੱਕ ਆਪਰੇਸ਼ਨ ਕਰਕੇ ਬੱਚੇ ਦਾ ਹੱਥ ਬਚਾਇਆ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment