ਅਜਿਹਾ ਲੱਖਪਤੀ ਭਿਖਾਰੀ ਜਿਸ ਦੇ ਬੈਂਕ ਖਾਤੇ ਬਾਰੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

TeamGlobalPunjab
1 Min Read

ਮੁੰਬਈ : ਕਹਿੰਦੇ ਨੇ ਜੇ ਭੀਖ ਮੰਗਣਾ ਪਾਪ ਹੈ ਤਾਂ ਭੀਖ ਦੇਣਾ ਵੀ ਪਾਪ ਹੈ। ਇਸੇ ਲਈ ਕਈ ਦੇਸ਼ਾਂ ‘ਚ ਭੀਖ ਮੰਗਣ ‘ਤੇ ਰੋਕ ਵੀ ਲਗਾਈ ਗਈ ਹੈ। ਪਰ ਇਸ ਦੇ ਬਾਵਜੂਦ ਵੀ ਦੁਨੀਆਂ ਵਿੱਚ ਭਿਖਾਰੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸੇ ਸਿਲਸਿਲੇ ‘ਚ ਇੱਕ ਹੋਰ ਭਿਖਾਰੀ ਦੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

 

ਇਹ ਮਾਮਲਾ ਹੈ ਮੁੰਬਈ ਦੇ ਗੋਵੰਡੀ ਰੇਲਵੇ ਸਟੇਸ਼ਨ ਦਾ ਜਿੱਥੇ ਇੱਕ ਭਿਖਾਰੀ ਦੀ ਰੇਲ ਹਾਦਸੇ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਭਿਖਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਜਦੋਂ ਉਸ ਦੀ ਝੋਂਪੜੀ ਤੱਕ ਪਹੁੰਚੀ ਤਾਂ ਉੱਥੇ ਉਨ੍ਹਾਂ ਨੂੰ ਪੈਸਿਆਂ ਨਾਲ ਭਰੀ ਇੱਕ ਥੈਲੀ ਮਿਲੀ।

- Advertisement -

ਇਸ ਥੈਲੀ ਵਿੱਚ 2 ਲੱਖ ਰੁਪਏ ਦੇ ਸਿੱਕੇ ਮਿਲੇ ਦੱਸੇ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਂਚ ਅਧਿਕਾਰੀਆਂ ਨੂੰ ਉੱਥੇ ਇੱਕ ਬੈਂਕ ਦੀ ਕਾਪੀ ਵੀ ਮਿਲੀ ਜਿਸ ਵਿੱਚ ਕੁੱਲ 8 ਲੱਖ 77 ਹਜ਼ਾਰ ਰੁਪਏ ਜਮ੍ਹਾਂ ਹਨ।

Share this Article
Leave a comment